ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਵਿਅਕਤੀ ਦੀ ਮੌਤ

06/17/2019 8:50:39 PM

ਬਠਿੰਡਾ, (ਸੁਖਵਿੰਦਰ)— ਬਾਦਲ-ਮਲੋਟ ਰਿੰਗ ਰੋਡ 'ਤੇ ਅਣਪਛਾਤੇ ਵਾਹਨ ਦੀ ਫੇਟ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਪਰ ਮ੍ਰਿਤਕ ਦੀ ਸਨਾਖ਼ਤ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਰਿੰਗ ਰੋਡ 'ਤੇ ਸੜਕ ਕਿਨਾਰੇ ਕੱਚੇ ਰਸਤੇ 'ਚ ਇਕ ਵਿਅਕਤੀ ਦੀ ਲਾਸ਼ ਪਈ ਹੋਈ ਸੀ। ਸੂਚਨਾ ਮਿਲਣ 'ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਮੌਕੇ 'ਤੇ ਪਹੁੰਚੇ ਤੇ ਥਾਣਾ ਕੈਨਾਲ ਪੁਲਸ ਨੂੰ ਸੂਚਿਤ ਕੀਤਾ। ਲਾਸ਼ ਸੜਕ ਕਿਨਾਰੇ ਕੱਚੀ ਜਗ੍ਹਾ 'ਚ ਪਈ ਹੋਈ ਸੀ। ਮ੍ਰਿਤਕ ਦੇ ਮੱਥੇ 'ਤੇ ਵੀ ਸੱਟ ਦਾ ਨਿਸ਼ਾਨ ਲੱਗਾ ਹੋਇਆ ਸੀ। ਮ੍ਰਿਤਕ ਵਿਅਕਤੀ ਕੋਲ ਅਜਿਹੇ ਕੋਈ ਕਾਗਜ਼ ਨਹੀਂ ਮਿਲੇ ਜਿਸ ਨਾਲ ਉਸਦੀ ਦੀ ਸਨਾਖਤ ਕੀਤੀ ਜਾ ਸਕੇ। ਪੁਲਸ ਕਾਰਵਾਈ ਤੋਂ ਬਾਅਦ ਸੰਸਥਾਂ ਵਰਕਰਾਂ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਫਿਲਹਾਲ ਲਾਸ਼ ਨੂੰ 72 ਘੰਟਿਆਂ ਲਈ ਸੁਰੱਖਿਅਤ ਰੱਖਿਆ ਗਿਆ ਹੈ।

KamalJeet Singh

This news is Content Editor KamalJeet Singh