ਟਰੇਨ ''ਚੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ

04/23/2019 11:45:34 PM

ਖੰਨਾ, (ਸੁਨੀਲ)— ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-2 ਨੇੜੇ ਚਲਦੀ ਟਰੇਨ 'ਚੋਂ ਡਿੱਗ ਪੈਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਹਾਦਸੇ 'ਚ ਮ੍ਰਿਤਕ ਦਾ ਚਿਹਰਾ ਬੁਰੀ ਤਰ੍ਹਾਂ ਕੁਚਲਿਆ ਗਿਆ। ਮ੍ਰਿਤਕ ਕੋਲੋਂ ਕੋਈ ਕਾਗਜ਼ ਜਾਂ ਪਛਾਣ-ਪੱਤਰ ਨਾ ਮਿਲਣ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ। ਰੇਲਵੇ ਪੁਲਸ ਦੇ ਸਹਾਇਕ ਥਾਣੇਦਾਰ ਜਸਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਲਾਈਨਾਂ 'ਤੇ ਲਾਸ਼ ਪਈ ਹੈ। ਮੌਕੇ 'ਤੇ ਜਾ ਕੇ ਵੇਖਿਆ ਤਾਂ ਟਰੇਨ 'ਚੋਂ ਡਿੱਗਣ ਨਾਲ ਇਕ ਮੁਸਾਫਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਉਮਰ 50 ਤੋਂ 52 ਸਾਲ ਦੀ ਜਾਪ ਰਹੀ ਹੈ। ਉਸ ਨੇ ਬਰਾਊਨ ਰੰਗ ਦੀ ਕਮੀਜ਼ ਅਤੇ ਪੈਂਟ ਪਹਿਨੀ ਹੋਈ ਹੈ। ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ 72 ਘੰਟਿਆਂ ਲਈ ਪਛਾਣ ਲਈ ਰਖਵਾ ਦਿੱਤਾ ਹੈ।

KamalJeet Singh

This news is Content Editor KamalJeet Singh