ਸੜਕ ਹਾਦਸੇ ''ਚ ਨੌਜਵਾਨ ਦੀ ਮੌਤ

05/21/2019 2:01:18 AM

ਫਿਰੋਜ਼ਪੁਰ, (ਮਲਹੋਤਰਾ)— ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ 'ਚ ਪੁਲਸ ਨੇ ਟਰੱਕ ਚਾਲਕ ਖਿਲਾਫ ਪਰਚਾ ਦਰਜ ਕਰਕੇ ਉਸ ਨੂੰ ਗਿਰਫਤਾਰ ਕੀਤਾ ਹੈ। ਐਸ.ਆਈ. ਜਗਦੇਵ ਸਿੰਘ ਨੇ ਦੱਸਿਆ ਕਿ ਰਜਿੰਦਰ ਕੁਮਾਰ ਵਾਸੀ ਢਿੱਲੋਂ ਵਸਤੀ ਨੇ ਬਿਆਨ ਦੇ ਦੱਸਿਆ ਕਿ 18 ਮਈ ਰਾਤ ਨੂੰ ਉਹ ਆਪਣੇ ਲੜਕੇ ਬਲਵਿੰਦਰ ਕੁਮਾਰ ਦੇ ਨਾਲ ਮੋਟਰਸਾਈਕਲ ਤੇ ਹਰਾਜ ਤੋਂ ਤਲਵੰੜੀ ਵੱਲ ਆ ਰਿਹਾ ਸੀ ਤਾਂ ਤੇਜ਼ ਰਫਤਾਰ ਟਰੱਕ ਚਾਲਕ ਨੇ ਉਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਉਸਦੇ ਲੜਕੇ ਬਲਵਿੰਦਰ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਐਸ.ਆਈ. ਅਨੁਸਾਰ ਦੋਸ਼ੀ ਟਰੱਕ ਚਾਲਕ ਹਰਜੀਤ ਸਿੰਘ ਵਾਸੀ ਪਿੰਡ ਹਰਾਜ ਨੂੰ ਗਿਰਫਤਾਰ ਕਰਕੇ ਉਸ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਹੈ।

KamalJeet Singh

This news is Content Editor KamalJeet Singh