ਬੀਮਾਰੀ ਦੇ ਚੱਲਦਿਆਂ ਡੇਢ ਸਾਲਾ ਬੱਚੇ ਦੀ ਮੌਤ

03/07/2020 5:16:04 PM

ਮੋਗਾ (ਸੰਜੀਵ):  ਅੱਜ ਸਵੇਰੇ ਜ਼ਿਲੇ ਦੇ ਪਿੰਡ ਕੋਟਲਾ ਰਾਇਕਾ 'ਚ ਬੀਮਾਰ ਡੇਢ ਸਾਲਾ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਬਾਘਾਪੁਰਾਣਾ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਰਾਜਾ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਕੋਟਲਾ ਰਾਇਕਾ ਨਿਵਾਸੀ ਦੀ ਕੁੜੀ ਦਾ ਵਿਆਹ ਸਾਲ 2018 'ਚ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਲੋਪੋ ਦੇ ਨਾਲ ਹੋਇਆ ਸੀ, ਪਰ 10 ਮਹੀਨੇ ਤੋਂ ਕੁੜੀ ਜਸਪ੍ਰੀਤ ਕੌਰ ਆਪਣੇ ਛੋਟੇ ਬੱਚੇ ਦੇ ਨਾਲ ਪੇਕੇ ਰਹਿ ਰਹੀ ਸੀ।

ਕੱਲ੍ਹ ਦੁਪਹਿਰ ਅਚਾਨਕ ਉਨ੍ਹਾਂ ਦੇ ਬੱਚੇ ਦੀ ਸਿਹਤ ਖਰਾਬ ਹੋ ਗਈ ਤੇ ਉਨ੍ਹਾਂ ਨੇ ਪਿੰਡ ਦੇ ਡਾਕਟਰ ਕੋਲੋਂ ਦਵਾਈ ਲਈ, ਪਰ ਸ਼ੁੱਕਰਵਾਰ ਸਵੇਰੇ 5 ਵਜੇ ਬੱਚੇ ਨੂੰ ਉਲਟੀ ਆਈ ਅਤੇ ਉਸ ਦੀ ਹਾਲਤ ਕਾਫੀ ਗੰਭੀਰ ਹੋ ਗਈ, ਜਿਸ 'ਤੇ ਉਸ ਨੂੰ ਸਰਕਾਰੀ ਹਸਪਤਾਲ ਮੋਗਾ ਲਿਆ ਗਿਆ, ਜਿੱਥੇ ਡਾਕਟਰਾਂ ਨੂੰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਜਦੋਂ ਇਸ ਸਬੰਧੀ ਪਤੀ ਗੁਰਪ੍ਰੀਤ ਸਿੰਘ ਨੂੰ ਸੂਚਨਾ ਦਿੱਤੀ ਤਾਂ ਉਸ ਨੇ ਥਾਣਾ ਬਾਘਾਪੁਰਾਣਾ 'ਚ ਜਾ ਕੇ ਬਿਆਨ ਦਿੱਤਾ ਕਿ ਉਸ ਦੇ ਨੰਨੇ ਬੱਚੇ ਨੂੰ ਨਾਨਾ ਪਰਿਵਾਰ ਨੇ ਮਾਰ ਦਿੱਤਾ ਹੈ। ਪੁਲਸ ਥਾਣਾ ਬਾਘਾਪੁਰਾਣਾ ਦੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੋਸਟਮਾਰਟ ਦੇ ਬਾਅਦ ਦੋਵੇਂ ਧਿਰਾਂ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News