ਇੱਟਾਂ ਦੇ ਭੱਠੇ ’ਤੇ ਸੁੱਤੇ ਨੌਜਵਾਨ ਨੂੰ ਟਰੈਕਟਰ ਟਰਾਲੀ ਚਾਲਕ ਨੇ ਕੁਚਲਿਆ, ਮੌਤ

03/10/2021 5:34:41 PM

ਫਿਰੋਜ਼ਪੁਰ (ਕੁਮਾਰ): ਪਿੰਡ ਆਸਲ ਵਿਖੇ ਸਥਿਤ ਇੱਟਾਂ ਦੇ ਭੱਠੇ ਤੇ ਇਕ 15 ਸਾਲ ਦੇ ਸੁੱਤੇ ਹੋਏ ਨੌਜਵਾਨ ਨੂੰ ਟਰੈਕਟਰ ਟਰਾਲੀ ਚਾਲਕ ਨੇ ਕੁਚਲ ਕੇ ਮਾਰ ਦਿੱਤਾ। ਇਸ ਘਟਨਾ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਫੂਲ ਸਿੰਘ ਪੁੱਤਰ ਨਰੇਸ਼ ਸਿੰਘ ਵਾਸੀ ਪਿੰਡ ਬਕਸਾਇਨਾ (ਯੂ.ਪੀ.) ਦੇ ਬਿਆਨਾਂ ਤੇ ਟਰੈਕਟਰ ਚਾਲਕ ਸੰਦੀਪ ਸਿੰਘ ਪੁੱਤਰ ਮੱਸਾ ਸਿੰਘ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 304-ਏ, 279 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਸਤਪਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਦੱਈ ਫੂਲ ਸਿੰਘ ਪੁੱਤਰੋ ਨਰੇਸ਼ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਇੱਟਾਂ ਦੇ ਭੱਠੇ ’ਤੇ ਕੱਚੀ ਇੱਟ ਬਣਾਉਣ ਦਾ ਕੰਮ ਕਰਦਾ ਹੈ ਅਤੇ ਬੀਤੀ ਦੁਪਹਿਰ ਉਸ ਦਾ ਕਰੀਬ 15 ਸਾਲ ਦਾ ਭਰਾ ਭੱਠੇ ਤੇ ਕੱਚੀਆਂ ਇੱਟਾਂ ਦੇ ਕੋਲ ਸੁੱਤਾ ਹੋਇਆ ਸੀ ਤਾਂ ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ਦੇ ਚਾਲਕ ਸੰਦੀਪ ਸਿੰਘ ਨੇ ਲਾਪ੍ਰਵਾਹੀ ਨਾਲ ਟਰੈਕਟਰ-ਟਰਾਲੀ ਚਲਾਉਂਦੇ ਹੋਏ ਉਸਦੇ ਭਰਾ ਦੇਵ ਸਿੰਘ ਤੇ ਚੜ੍ਹਾ ਦਿੱਤੀ ਅਤੇ ਇਸ ਹਾਦਸੇ ’ਚ ਬੁਰੀ ਤਰ੍ਹਾਂ ਕੁਚਲੇ ਜਾਣ ਕਾਰਨ ਹਰਦੇਵ ਸਿੰਘ ਦੀ ਮੌਤ ਹੋ ਗਈ। 


Shyna

Content Editor

Related News