ਦਰਦਨਾਕ ਹਾਦਸੇ ''ਚ ਪੈਸਟੀਸਾਈਡ ਡੀਲਰ ਦੀ ਮੌਤ

06/16/2019 8:33:41 PM

ਲੌਂਗੋਵਾਲ, (ਵਸ਼ਿਸ਼ਟ, ਵਿਜੇ)- ਐਤਵਾਰ ਇੱਥੇ ਇਕ ਦਰਦਨਾਕ ਹਾਦਸੇ 'ਚ ਇੱਥੋਂ ਦੇ ਪੈਸਟੀਸਾਈਡ ਡੀਲਰ ਦੀ ਦੁਖਦਾਈ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਥਾਨਕ ਰਾਮ ਲੀਲਾ ਗਰਾਂਊਡ ਨੇੜੇ ਬਹਾਦਰ ਸਿੰਘ ਗਿੱਲ (47) ਪੁੱਤਰ ਜਸਵੰਤ ਸਿੰਘ ਗਿੱਲ ਲਿਫਟ ਮਸ਼ੀਨ ਨਾਲ ਆਪਣੀ ਦੁਕਾਨ ਦੀ ਤੀਜੀ ਮੰਜ਼ਿਲ 'ਤੇ ਸਾਮਾਨ ਢੋਅ ਰਿਹਾ ਸੀ ਤਾਂ ਅਚਾਨਕ ਮਸ਼ੀਨ ਨੇ ਅਪਣੀ ਲਪੇਟ 'ਚ ਲੈਂਦਿਆਂ ਉਸ ਨੂੰ 25-30 ਫੁੱਟ ਹੇਠਾਂ ਨੇੜਲੀ ਦੁਕਾਨ ਦੀ ਛੱਤ 'ਤੇ ਸੁੱਟ ਦਿੱਤਾ ਅਤੇ ਇਸ ਤੋਂ ਬਾਅਦ ਇਹ ਮਸ਼ੀਨ ਬਿਜਲੀ ਦੀਆਂ ਤਾਰਾਂ 'ਤੇ ਜਾ ਡਿੱਗੀ। ਜਿਸ ਦੇ ਸਿੱਟੇ ਵਜੋਂ ਬਹਾਦਰ ਸਿੰਘ ਗਿੱਲ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਸ ਨੂੰ ਪਹਿਲਾਂ ਸੰਗਰੂਰ ਅਤੇ ਫਿਰ ਪਟਿਆਲਾ ਵਿਖੇ ਲਿਜਾਇਆ ਗਿਆ ਤਾਂ ਉਥੇ ਉਸ ਨੂੰ ਮਿਤ੍ਰਕ ਘੋਸ਼ਿਤ ਕਰ ਦਿੱਤਾ ਗਿਆ। ਮਿਤ੍ਰਕ ਬਹਾਦਰ ਸਿੰਘ ਗਿੱਲ ਪੈਸਟੀਸਾਈਡ ਯੂਨੀਅਨ ਅਤੇ ਆੜ੍ਹਤੀਆ ਐਸੋਸੀਏਸ਼ਨ ਦਾ ਸੀਨੀਅਰ ਆਗੂ ਸੀ । ਘਟਨਾ ਦੀ ਖਬਰ ਫ਼ੈਲਦਿਆਂ ਹੀ ਸ਼ਹਿਰ 'ਚ ਸ਼ੋਕ ਦੀ ਲਹਿਰ ਦੌੜ ਗਈ। 


KamalJeet Singh

Content Editor

Related News