ਖੇਤਾਂ ''ਚੋਂ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

12/06/2019 8:35:38 PM

ਤਲਵੰਡੀ ਭਾਈ, (ਗੁਲਾਟੀ)— ਸ਼ੁਕੱਰਵਾਰ ਸ਼ਾਮ ਪਿੰਡ ਹਰਾਜ-ਲੱਲੇ ਰੋਡ ਵਿਚਕਾਰ ਇਕ 30-32 ਸਾਲਾ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਪੁਲਸ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਮੁਤਾਬਕ ਪੁਲਸ ਨੂੰ ਇਤਲਾਹ ਮਿਲੀ ਕਿ ਹਰਾਜ ਤੋਂ ਲੱਲੇ ਰੋਡ 'ਤੇ ਖੇਤਾਂ 'ਚ ਇਕ 30-32 ਸਾਲ ਦੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਉਕਤ ਵਿਅਕਤੀ ਬਨੈਣ ਤੇ ਪੈਂਟ 'ਚ ਪੁਲਸ ਨੂੰ ਮਿਲਿਆ, ਜਿਸ ਦੀਆਂ ਬਾਹਾਂ 'ਤੇ ਦਿਲ ਤੇ ਮੋਰਨੀ ਦਾ ਟੈਟੂ ਬਣਿਆ ਹੋਇਆ ਹੈ। ਪੁਲਸ ਨੇ ਉਕਤ ਵਿਅਕਤੀ ਦੀ ਲਾਸ਼ ਨੂੰ ਸ਼ਨਾਖ਼ਤ ਲਈ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ।

KamalJeet Singh

This news is Content Editor KamalJeet Singh