CM ‘ਮਾਨ’ ਦੇ ਜ਼ਿਲ੍ਹੇ ’ਚ ਦਿਨ-ਦਿਹਾੜੇ ਗੁੰਡੀਗਰਦੀ ਦਾ ਨੰਗਾ ਨਾਚ, ਬੱਸ ’ਚ ਸੀਟ ਨੂੰ ਲੈ ਕੇ ਹੋਇਆ ਹੰਗਾਮਾ

05/07/2022 3:27:06 PM

ਸੰਗਰੂਰ (ਪ੍ਰਿੰਸ) : ਅੱਜ ਸਵੇਰੇ 8 ਵਜੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਨੇੜੇ ਪਿੰਡ ਉਬਾਬਾਲ ’ਚ ਦੋ ਧੜਿਆਂ ਵਿਚਾਲੇ ਗੁੰਡਾਗਰਦੀ ਦਾ ਨੰਗਾ ਨਾਚ ਹੋਣ ਦਾ ਸਮਾਚਾਰ ਮਿਲਿਆ ਹੈ। ਬੱਸ ’ਚ ਸੀਟ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਹੋਈ ਭਿਆਨਕ ਲੜਾਈ ਹੋਈ। ਇਸ ਲੜਾਈ ’ਚ 3 ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸੁਨਾਮ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜ਼ਖਮੀ ਹੋਏ ਨੌਜਵਾਨਾਂ ਨੇ ਜਦੋਂ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡਾ ਪਿੰਡ ਨਮੋਲ ਹੈ ਅਤੇ ਹਰ ਰੋਜ਼ ਦੀ ਤਰ੍ਹਾਂ ਜਦੋਂ ਅਸੀਂ ਸਵੇਰੇ 8 ਵਜੇ ਬੱਸ ’ਚ ਆ ਰਹੇ ਸੀ ਤਾਂ ਬੱਸ ’ਚ ਸੀਟ ਦੀ ਵਜ੍ਹਾ ਨਾਲ ਉਬਾਬਾਲ ਪਿੰਡ ਦੇ ਨੌਜਵਾਨ ਲੜਾਈ ਕਰਨ ਲੱਗੇ ਅਤੇ ਉਨ੍ਹਾਂ ਨੇ ਸਾਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਕੇਜਰੀਵਾਲ ਪੰਜਾਬ ਪੁਲਸ ਦਾ ਇਸਤੇਮਾਲ ਕਰ ਕੇ ਦਿੱਲੀ ’ਚ ਕੱਢ ਰਹੇ ਨਿੱਜੀ ਰੰਜਿਸ਼ਾਂ : ਨਵਜੋਤ ਸਿੱਧੂ

ਉਨ੍ਹਾਂ ਨੇ ਦੱਸਿਆ ਕਿ ਅਸੀਂ 3 ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੇ ਲੋਕ ਵੀ ਉੱਥੇ ਹੀ ਮੌਜੂਦ ਸੀ ਸਾਰਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦੇ ਰਹੇ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ।

ਇਹ ਵੀ ਪੜ੍ਹੋ : ਅਧਿਆਪਕ ਨੇ 4 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਸਪਤਾਲ ’ਚ ਹਾਲਤ ਗੰਭੀਰ


Meenakshi

News Editor

Related News