ਸੁਹਰੇ ਪਰਿਵਾਰ ਨੂੰ ਨਸ਼ਾ ਦੇ 7-8 ਕਿਲੋ ਗਹਿਣੇ ਅਤੇ ਨਕਦੀ ਲੈ ਪ੍ਰੇਮੀ ਨਾਲ ਫਰਾਰ ਹੋਈ ਨੂੰਹ

08/04/2022 6:35:09 PM

ਸਨੌਰ(ਜੋਸਨ) : ਕਸਬਾ ਸਨੌਰ ਵਿਖੇ ਬੀਤੀ ਰਾਤ ਸਮੇਂ ਇਕ ਔਰਤ ਆਪਣੇ ਪ੍ਰੇਮੀ ਨਾਲ ਮਿਲ ਕੇ ਦੁੱਧ ’ਚ ਕੋਈ ਨਸ਼ੇ ਵਾਲੀ ਚੀਜ਼ ਪਾ ਕੇ ਪਿਲਾਉਣ 'ਤੇ ਪਰਿਵਾਰਕ ਮੈਂਬਰਾਂ ਨੂੰ ਬੇਹੋਸ਼ ਕਰ ਕੇ ਘਰ ’ਚੋਂ ਤਕਰੀਬਨ 7-8 ਤੋਲੇ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਸਖ਼ਤੀ ਤੋਂ ਡਾਕਟਰ ਪਰੇਸ਼ਾਨ, 4 ਮਹੀਨਿਆਂ 'ਚ 50 ਤੋਂ ਵੱਧ ਡਾਕਟਰਾਂ ਨੇ ਦਿੱਤਾ ਅਸਤੀਫ਼ਾ

ਜਾਣਕਾਰੀ ਦਿੰਦਿਆਂ ਔਰਤ ਦੇ ਪਤੀ ਨੇ ਦੱਸਿਆ ਕਿ ਘਰ ’ਚ ਉਹ,ਉਸ ਦੀ ਪਤਨੀ ਅਤੇ ਮਾਂ ਹੀ ਰਹਿੰਦਾ ਸਨ। ਰੋਜ਼ ਦੀ ਤਰ੍ਹਾਂ ਉਸ ਦੀ ਪਤਨੀ ਰੋਟੀ ਖਾਣ ਤੋਂ ਉਨ੍ਹਾਂ ਨੂੰ ਪੀਣ ਲਈ ਦੁੱਧ ਦੇ ਦਿੱਤਾ। ਜਿਸ ਤੋਂ  ਬਾਅਦ ਉਹ ਬੇਹੋਸ਼ ਹੋ ਗਏ। ਜਦੋਂ ਸਵੇਰੇ ਉਸ ਦੀ ਭਰਜਾਈ ਨੇ ਆ ਕੇ ਦੇਖਿਆ ਤਾਂ ਉਹ ਉਸ ਵੇਲੇ ਵੀ ਬੇਹੋਸ਼ੀ ਦੀ ਹਾਲਤ ਵਿੱਚ ਹੀ ਸਨ। ਉਨ੍ਹਾਂ ਨੇ ਦੋਵਾਂ ਮੈਂਬਰਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਹੋਸ਼ ਨਹੀਂ ਆਇਆ ਅਤੇ ਜਦੋਂ ਉਨ੍ਹਾਂ ਘਰ 'ਚ ਉਸ ਦੀ ਪਤਨੀ ਨੂੰ ਲੱਭਿਆ ਤਾਂ ਉਸ ਦੀ ਪਤਨੀ ਮੌਜੂਦ ਨਹੀਂ ਸੀ ਅਤੇ ਘਰ ਦੀ ਅਲਮਾਰੀ ਖੁੱਲ੍ਹੀ ਪਈ ਸੀ। ਉਸ ਵਿੱਚੋਂ ਸਾਰਾ ਸਮਾਨ ਖਿਲਰਿਆ ਹੋਇਆ ਸੀ। ਇਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਨਿੱਜੀ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਦੱਸਿਆ ਕਿ ਇਨ੍ਹਾਂ ਨੇ ਕੋਈ ਨਸ਼ੇ ਵਾਲੀ ਚੀਜ਼ ਖਾਧੀ ਹੋਈ ਹੈ।

ਇਹ ਵੀ ਪੜ੍ਹੋ- ਉੱਜੜਿਆ ਘਰ, ਦੋਸਤਾਂ ਦੇ ਕਹਿਣ 'ਤੇ 16 ਸਾਲਾ ਮੁੰਡੇ ਵੱਲੋਂ ਨਸ਼ੇ ਦਾ ਟੀਕਾ ਲਾਉਣ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਉਨ੍ਹਾਂ ਦੱਸਿਆ ਕਿ ਜਦੋਂ ਉਸ ਨੂੰ ਹੋਸ਼ ਆਇਆ ਤਾਂ ਅਲਮਾਰੀ ’ਚੋਂ 48,000 ਰੁਪਏ ਅਤੇ 7-8 ਤੋਲੇ ਦੇ ਕਰੀਬ ਸੋਨਾ ਗਾਇਬ ਸੀ। ਉਨ੍ਹਾਂ ਦੱਸਿਆ ਕਿ ਦੋਸ਼ਣ ਪਾਰੁਲ ਮੱਦਈ ਦੀ ਪਤਨੀ ਹੈ, ਨੇ ਦੋਸ਼ੀ ਸਹਿਬਾਜ਼ ਖਾਨ ਦਾ ਸ਼ਿਕਾਇਤ ਕਰਤਾ ਦੀ ਪਤਨੀ ਦੇ ਘਰ ਆਉਣਾ-ਜਾਣਾ ਸੀ। ਥਾਣਾ ਸਨੌਰ ਪੁਲਸ ਨੇ ਲਛਮਣ ਦਾਸ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੀ ਪਤਨੀ ਪਾਰੁਲ ਅਤੇ ਸਹਿਬਾਜ਼ ਖਾਨ ਵਾਸੀ ਸਨੌਰ ਖ਼ਿਲਾਫ਼ ਮੁਕੱਦਮਾਂ ਨੰਬਰ 71 ਧਾਰਾ 380, 328, 34 ਆਈ. ਪੀ. ਸੀ. ਤਹਿਤ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝੇ ਕਰੋ।

 


Simran Bhutto

Content Editor

Related News