ਦਰਬਾਰਾ ਸਿੰਘ ਦੋਦੜਾ ਸਰਬ ਸੰਮਤੀ ਨਾਲ ਗੁਰਦੁਆਰਾ ਸਾਹਿਬ ਇਲਾਕਾ ਬਾਰ੍ਹਾਂ ਦੇ ਪ੍ਰਧਾਨ ਨਿਯੁਕਤ

06/01/2020 12:34:35 PM

ਬੁਢਲਾਡਾ(ਮਨਜੀਤ) - ਸਥਾਨਕ ਸ਼ਹਿਰ ਦੀ ਰੇਲਵੇ ਰੋਡ ਸਥਿਤ ਇਲਾਕਾ ਬਾਰ੍ਹਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਸਲਾਨਾ ਚੋਣ 12 ਪਿੰਡਾਂ ਦੇ ਮੋਹਤਬਰ ਵਿਅਕਤੀਆਂ ਦੀ ਮੌਜੂਦਗੀ ਵਿਚ ਸਰਬ-ਸੰਮਤੀ ਨਾਲ ਹੋਈ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਮਾਰਕਿਟ ਕਮੇਟੀ ਬੁਢਲਾਡਾ ਦੇ ਰਿਟਾਇਰ ਕਾਮੇ ਦਰਬਾਰਾ ਸਿੰਘ ਦੋਦੜਾ ਨੂੰ ਪ੍ਰਧਾਨ ਚੁਣਿਆ ਗਿਆ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਗੁਰੂ ਘਰ ਦੇ ਸਮੁੱਚੇ ਪ੍ਰਬੰਧ ਉਸਾਰੂ ਢੰਗ ਨਾਲ ਚਲਾਉਣ ਲਈ ਅਤੇ ਪ੍ਰਬੰਧਕ ਕਮੇਟੀ ਦਾ ਵਿਸਤਾਰ ਕਰਨ ਲਈ ਸਮੁੱਚੇ ਅਧਿਕਾਰ ਪ੍ਰਧਾਨ ਨੂੰ ਦਿੱਤੇ ਗਏ ਹਨ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸੀਨੀਅਰ ਅਕਾਲੀ ਆਗੂ ਰਘੁਵੀਰ ਸਿੰਘ ਚਹਿਲ ਨੇ ਦੱਸਿਆ ਕਿ ਚੋਣ ਬੜੇ ਹੀ ਖੁਸ਼ ਗਵਾਰ ਮਾਹੌਲ ਵਿਚ ਹੋਈ। ਜਿਸ ਵਿਚ ਸਰਬ-ਸੰਮਤੀ ਨਾਲ ਦਰਬਾਰਾ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਹਾਜਰ ਸੰਗਤਾਂ ਨੇ ਪ੍ਰਧਾਨ ਦੇ ਸਿਰੋਪਾਓ ਪਾ ਕੇ ਵਧਾਈ ਦਿੱਤੀ। ਨਵ-ਨਿਯੁਕਤ ਪ੍ਰਧਾਨ ਦਰਬਾਰਾ ਸਿੰਘ ਨੇ ਕਿਹਾ ਕਿ ਉਹ ਗੁਰੂ ਘਰ ਦੇ ਸਮੁੱਚੇ ਪ੍ਰਬੰਧ ਸੰਗਤਾਂ ਨੂੰ ਨਾਲ ਲੈ ਕੇ ਚਲਾਉਣਗੇ। ਇਸ ਮੌਕੇ ਜਥੇਦਾਰ ਸੋਹਣਾ ਸਿੰਘ ਕਲੀਪੁਰ, ਇੰ: ਸੁਰਜੀਤ ਸਿੰਘ, ਨਛੱਤਰ ਸਿੰਘ ਸਿੱਧੂ ਬੱਛੌਆਣਾ,  ਜਗਮੇਲ ਸਿੰਘ ਰੱਲੀ, ਨਾਇਬ ਸਿੰਘ ਫੱਲੂਵਾਲਾ ਡੋਡ, ਬਹਾਦਰ ਸਿੰਘ ਅਹਿਮਦਪੁਰ, ਹਾਕਮ ਸਿੰਘ ਜੱਸਲ, ਬਲਦੇਵ ਸਿੰਘ ਫੱਲੂਵਾਲ ਡੋਡ, ਮੇਜਰ ਸਿੰਘ ਸੇਖੂਵਾਸੀਆ, ਹਰਮੀਤ ਸਿੰਘ ਚੱਕ ਭਾਈਕੇ, ਨਛੱਤਰ ਸਿੰਘ ਦਰੀਆਪੁਰ, ਨੱਥਾ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਮੌਜੂਦ ਸਨ।  
 

Harinder Kaur

This news is Content Editor Harinder Kaur