ਦਾਣਾ ਮੰਡੀ ਵਿਖੇ ਕੈਂਪ ਲਗਾ ਕੇ ਪ੍ਰਵਾਸੀ ਮਜਦੂਰਾਂ ਦੇ ਕੋਵਿਡ-19 ਦੇ ਲਏ ਗਏ ਸੈਂਪਲ

10/20/2020 11:38:35 AM

ਭਗਤਾ ਭਾਈ (ਪਰਮਜੀਤ ਢਿੱਲੋਂ): ਪਿੰਡ ਕੋਠਾ ਗੁਰੂ ਦੀ ਦਾਣਾ ਮੰਡੀ ਵਿਖੇ ਦੂਜੇ ਸੂਬਿਆਂ ਤੋਂ ਆਏ 40 ਪ੍ਰਵਾਸੀ ਮਜਦੂਰਾਂ ਦੇ ਸਿਹਤ ਵਿਭਾਗ ਦੀ ਮੋਬਾਇਲ ਸੈਂਪਲਿੰਗ ਟੀਮ ਵਲੋਂ ਕੈਂਪ ਲਗਾ ਕੇ ਕੋਵਿਡ 19 ਦੇ ਸੈਂਪਲ ਲਏ ਗਏ। ਸਿਹਤ ਬਲਾਕ ਭਗਤਾ ਭਾਈ ਦੇ ਬਲਾਕ ਐਜੂਕੇਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਕੋਠਾ ਗੁਰੂ ਦੀ ਦਾਣਾ ਮੰਡੀ 'ਚ ਲਗਾਇਆ ਅੱਜ ਦਾ ਕੈਂਪ ਸਫ਼ਲਤਾ ਪੂਰਵਕ ਹੋ ਨਿੱਬੜਿਆ। ਕੈਂਪ 'ਚ ਪ੍ਰਵਾਸੀ ਮਜਦੂਰਾਂ ਦੇ ਨਾਲ ਨਾਲ ਪਿੰਡ ਵਾਸੀਆਂ ਨੂੰ ਸੈਂਪਲ ਦੇਣ ਲਈ ਉਤਸ਼ਾਹਿਤ ਕੀਤਾ ਗਿਆ।

ਸੰਜੀਵ ਸ਼ਰਮਾ ਨੇ ਦਾਣਾ ਮੰਡੀ ਦੇ ਆੜਤੀਆਂ ਅਤੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਦੂਜੇ ਸੂਬਿਆਂ ਤੋਂ ਆ ਰਹੀ ਲੇਬਰ ਦੇ ਕੋਵਿਡ-19 ਦੇ ਟੈਸਟ ਜ਼ਰੂਰ ਕਰਵਾਏ ਜਾਣ, ਤਾਂ ਜੋ ਕੋਰੋਨਾ ਮਹਾਮਾਰੀ ਨੂੰ ਆਪਣੇ ਖੇਤਰ 'ਚ ਫੈਲਣ ਦੇ ਖਤਰੇ ਤੋਂ ਬਚਾਓ ਹੋ ਸਕੇ। ਇਸ ਤੋਂ ਇਲਾਵਾ ਪਿੰਡ ਵਾਸੀਆਂ ਵਲੋਂ ਵੀ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ । ਅਫ਼ਵਾਹਾਂ ਵੱਲ ਧਿਆਨ ਨਾ ਦੇ ਕੇ ਆਪਣੀ, ਆਪਣੇ ਪਰਿਵਾਰ ਅਤੇ ਆਪਣੇ ਪਿੰਡ ਵਾਸੀਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਇਸ ਮਹਾਮਾਰੀ ਤੋਂ ਬਚਾਅ ਲਈ ਅੱਗੇ ਆ ਕੇ ਵੱਧ ਤੋਂ ਵੱਧ ਸੈਂਪਲ ਦੇਣੇ ਚਾਹੀਦੇ ਹਨ।

ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਜੇਕਰ ਕੋਈ ਵਿਅਕਤੀ ਪਾਜ਼ੇਟਿਵ ਪਾਇਆ ਜਾਂਦਾ ਹੈ ਅਤੇ ਉਸ 'ਚ ਕੋਈ ਲੱਛਣ ਨਹੀਂ ਹਨ ਜਾਂ ਹਲਕੇ ਲੱਛਣ ਹਨ ਤਾਂ ਉਸ ਨੂੰ ਮੌਕੇ ਤੇ ਹੀ ਡਾਕਟਰ ਵਲੋਂ ਚੈੱਕਅਪ ਕਰਨ ਦੌਰਾਨ ਘਰ 'ਚ ਹੀ ਆਈਸੋਲੇਟ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੈਂਪਲਿੰਗ ਟੀਮ 'ਚ ਡਾ.ਹਰਦੀਪ ਸਿੰਘ ਸੀ.ਐੱਚ.ਓ., ਗੁਰਮੀਤ ਕੌਰ ਸੀ.ਐੱਚ.ਓ, ਸੁਨੀਤਾ ਰਾਣੀ ਲੈਬ ਟੈਕਨੀਸ਼ੀਅਨ, ਸਿਹਤ ਕਰਮਚਾਰੀ ਦਵਿੰਦਰ ਸਿੰਘ, ਸੁਰੇਸ਼ ਕੁਮਾਰ , ਏ.ਐੱਨ.ਐੱਮ. ਅੰਮ੍ਰਿਤਪਾਲ ਕੌਰ ਅਤੇ ਆਸ਼ਾ ਵਰਕਰਾਂ ਵੱਲੋਂ ਸਹਿਯੋਗ ਦਿੱਤਾ ਗਿਆ।


Shyna

Content Editor

Related News