ਦਲਜੀਤ ਕੌਰ ਨੇ ਤਾਈਕਵਾਂਡੋ ''ਚੋਂ ਜਿੱਤਿਆ ਸੋਨੇ ਦਾ ਤਮਗਾ

08/20/2018 5:55:29 PM

ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ) - ਅਟਲਾਂਟਾ ਤਾਈਕਵਾਂਡੋ ਵਲੋਂ ਅਟਲਾਂਟਾ ਯੂ.ਐੱਸ.ਏ. 'ਚ ਆਯੋਜਿਤ ਤਿੰਨ ਦਿਨਾਂ ਅਟਲਾਟਾ ਓਪਨ ਇੰਟਰਨੈਸ਼ਨਲ ਚੈਂਪੀਅਨਸ਼ਿਪ 2018 'ਚ ਮੁਕਤਸਰ ਨਿਵਾਸੀ ਦਲਜੀਤ ਕੌਰ ਨੇ ਸੋਨੇ ਦਾ ਤਮਗਾ ਹਾਸਲ ਕੀਤਾ। ਇਸ ਚੈਂਪੀਅਨਸ਼ਿਪ 'ਚ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਖਿਡਾਰੀ ਭਾਗ ਲੈਣ ਗਏ ਹੋਏ ਸਨ। 
ਤਾਈਕਵਾਂਡੋ ਬੋਰਡ ਆਫ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਸੰਦੀਪ ਸੂਰੀਆ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ 'ਚ ਬੋਰਡ ਦੀ ਅਗਵਾਈ 'ਚ ਭਾਰਤ ਵਲੋਂ ਪੰਜਾਬ ਦੇ ਤਿੰਨ ਖਿਡਾਰੀਆਂ ਦਲਜੀਤ ਕੌਰ, ਕਿਰਨਦੀਪ ਅਤੇ ਮਨਜੀਤ ਸਮੇਤ ਔਰੰਗਾਬਾਦ (ਮਹਾਰਾਸ਼ਟਰ) ਤੋਂ ਨਇਨ ਖਾਨ ਨੇ ਭਾਗ ਲੈਂਦੇ ਹੋਏ ਚੰਗਾ ਪ੍ਰਦਰਸ਼ਨ ਕੀਤਾ। ਦਲਜੀਤ ਕੌਰ ਨੇ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਮੈਚ 'ਚ ਹੀ ਸੋਨ ਤਗਮਾ ਜਿੱਤ ਲਿਆ। ਇਹ ਮੈਚ ਕਾਫੀ ਰੌਮਾਂਚਕ ਸੀ। ਇਹ ਚੈਂਪੀਅਨਸ਼ਿਪ ਮੰਗਲਵਾਰ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਦੇ ਵਾਪਸ ਆਉਣ 'ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।