ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ''ਚ ਦਲਿਤਾਂ ਨੇ ਮਨਾਈ ਕਾਲੀ ਆਜ਼ਾਦੀ, ਕੀਤੀ ਨਾਅਰੇਬਾਜ਼ੀ

08/15/2020 6:38:40 PM

ਭਵਾਨੀਗੜ੍ਹ (ਵਿਕਾਸ) : ਸ਼ਨੀਵਾਰ ਨੂੰ ਜਿੱਥੇ ਦੇਸ਼ ਭਰ ਵਿਚ ਆਜ਼ਾਦੀ ਦਿਵਸ ਮਨਾਇਆ ਗਿਆ । ਉੱਥੇ ਹੀ ਪਿੰਡ ਘਰਾਚੋਂ ਵਿਖੇ ਦਲਿਤ ਭਾਈਚਾਰੇ ਵੱਲੋਂ ਆਜ਼ਾਦੀ ਦਿਹਾੜੇ ਨੂੰ ਕਾਲੀ ਆਜ਼ਾਦੀ ਵੱਜੋਂ ਮਨਾਇਆ ਗਿਆ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਕਿਹਾ ਕਿ ਘਰਾਚੋਂ ਦੇ ਜ਼ਮੀਨੀ ਘੋਲ ਨੂੰ ਤਿੰਨ ਮਹੀਨੇ ਤੋਂ ਉਪਰ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰਾਂ ਤੇ ਨਾ ਤਾਂ ਹੋਰ ਪਾਰਟੀਆਂ ਵੱਲੋਂ ਦਲਿਤਾਂ ਦੀ ਸਾਰ ਲਈ ਗਈ। ਸਗੋਂ ਸੱਤਾ ਦੇ ਨਸ਼ੇ 'ਚ ਚੂਰ ਆਗੂਆਂ ਵੱਲੋਂ ਪਿੰਡ ਵਿਚ ਡੰਮੀ ਬੋਲੀਕਾਰਾਂ ਨੂੰ ਖੜ੍ਹਾ ਕਰਕੇ ਦਲਿਤ ਭਾਈਚਾਰੇ ਨੂੰ ਦੋਫਾੜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਸ ਮੌਕੇ ਆਗੂ ਮੱਘਰ ਸਿੰਘ, ਪਰਗਟ ਸਿੰਘ ਨੇ ਕਿਹਾ ਕਿ ਰਾਜਨੀਤਿਕ ਲੋਕਾਂ ਨੇ ਦਲਿਤਾਂ ਨੂੰ ਹਮੇਸ਼ਾ ਵੋਟ ਬੈਂਕ ਸਮਝ ਕੇ ਵਰਤਿਆ ਹੈ। ਆਜ਼ਾਦੀ ਦੇ 73 ਸਾਲ ਬੀਤ ਜਾਣ ਦੇ ਬਾਅਦ ਵੀ ਦਲਿਤਾਂ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਲਈ ਮਜਬੂਰਨ ਅੱਜ ਕਾਲੀ ਆਜ਼ਾਦੀ ਮਨਾ ਕੇ ਦਲਿਤ ਲੋਕਾਂ ਨੂੰ ਆਪਣਾ ਰੋਸ ਪ੍ਰਗਟ ਕਰਨਾ ਪਿਆ ਹੈ। ਇਸ ਮੌਕੇ ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜ਼ਮੀਨੀ ਸੰਘਰਸ਼ ਆਪਣੇ ਏਕੇ ਦੇ ਬਲਬੂਤੇ ਉੱਪਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਚਰਨਜੀਤ ਕੌਰ, ਪਰਮਜੀਤ ਕੌਰ, ਰਣਜੀਤ ਕੌਰ, ਮੱਘਰ ਸਿੰਘ, ਪ੍ਰਗਟ ਸਿੰਘ ਆਦਿ ਮੌਜੂਦ ਸਨ।

Harinder Kaur

This news is Content Editor Harinder Kaur