ਬਾਹਰੀ ਸੂਬੇ ’ਚ ਤੂੜੀ ਜਾਣ ਨਾਲ ਡੇਅਰੀ ਫਾਰਮਿੰਗ ਕਰਨਾ ਹੋਇਆ ਔਖਾ, ਲੋਕਾਂ ਨੇ ਸਰਕਾਰ ਨੂੰ ਕੀਤੀ ਅਪੀਲ

05/05/2022 12:53:30 PM

ਫਿਰੋਜ਼ਪੁਰ (ਸਨੀ ਚੋਪੜਾ)  : ਪੰਜਾਬ ’ਚ ਤੂੜੀ ਦੀ ਘਾਟ ਦੇ ਚੱਲਦਿਆਂ ਡੇਰੀ ਫਾਰਮਿੰਗ ਦਾ ਕਰਨ ਕਰਨ ਵਾਲੇ ਲੋਕ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਤੂੜੀ ਬਾਹਰਲੇ ਸੂਬੇ ਰਾਜਸਥਾਨ ਜਾ ਭੇਜੀ ਜਾ ਰਹੀ ਹੈ। ਪੰਜਾਬ ’ਚ ਵੀ ਇੱਟਾਂ ਦੇ ਭੱਠਿਆਂ ਅਤੇ ਫੈਕਟਰੀਆਂ ’ਚ ਇਸਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਕਿ ਗਲਤ ਹੈ। ਇੱਥੇ ਪਸ਼ੂਆਂ ਦੇ ਚਾਰੇ ’ਚ ਵਰਤੀ ਜਾਣ ਵਾਲੀ ਤੂੜੀ ਬਾਹਰ ਜਾਣ ਨਾਲ ਡੇਅਰੀ ਫਾਰਮਿੰਗ ਦਾ ਕੰਮ ਦਿਨੋ ਦਿਨ ਠੱਪ ਹੁੰਦਾ ਜਾਪ ਰਿਹਾ ਹੈ। ਲੋਕਾਂ ਨੇ ਪੰਜਾਬ ਸਰਕਾਰ ਨੂੰ ਤੂੜੀ ਬਾਹਰਲੇ ਸੂਬੇ ’ਚ ਜਾਣ ਤੋਂ ਰੋਕਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੀ ਰੋਜ਼ੀ ਰੋਟੀ ਚੱਲ ਸਕੇ ਅਤੇ ਲੋਕ ਇਸ ਲਾਹੇਵੰਦ ਧੰਦੇ ਨੂੰ ਵੀ ਬਚਾ ਸਕਣ।

ਇਹ ਵੀ ਪੜ੍ਹੋ : ਬਠਿੰਡਾ 'ਚ ਭਰਾਵਾਂ ਦੇ ਪਿਆਰ ਦੀ ਕਹਾਣੀ, ਵੱਡੇ ਭਰਾ ਦੀ ਮੌਤ ਦੀ ਖ਼ਬਰ ਸੁਣ ਛੋਟੇ ਨੇ ਵੀ ਤੋੜਿਆ ਦਮ

ਗੱਲਬਾਤ ਦੌਰਾਨ ਲੋਕਾਂ ਨੇ ਦੱਸਿਆ ਕਿ ਪੰਜਾਬ ’ਚ ਹੁਣ ਤੂੜੀ ਦੀ ਕਮੀ ਦੀ ਸਮੱਸਿਆ ਬਣੀ ਹੋਈ ਹੈ ਅਤੇ ਤੂੜੀ ਬਾਹਰਲੇ ਸੂਬੇ ਰਾਜਸਥਾਨ ’ਚ ਭੇਜੀ ਜਾ ਰਹੀ ਹੈ ਅਤੇ ਪੰਜਾਬ ’ਚ ਇੱਟਾਂ ਭੱਠਿਆਂ ਅਤੇ ਫੈਕਟਰੀਆਂ ’ਚ ਤੂੜੀ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਡੇਅਰੀ ਫਾਰਮਿੰਗ ਦਾ ਕੰਮ ਕਰਨ ਵਾਲੇ ਲੋਕ ਪ੍ਰੇਸ਼ਾਨ ਹਨ। ਪਹਿਲਾਂ ਤਾਂ ਤੂੜੀ ਦੀ ਭਾਰੀ ਕਮੀ ਦੀ ਸਮੱਸਿਆ ਸੀ ਅਤੇ ਜੇਕਰ ਤੂੜੀ ਮਿਲਦੀ ਹੈ ਤਾਂ 700 ਤੋਂ ਲੈ ਕੇ 800 ਰੁਪਏ ਕੁਇੰਟਲ ਮਿਲ ਰਹੀ ਹੈ ਜਦਕਿ ਪਹਿਲਾਂ ਤੂੜੀ 300 ਰੁਪਏ ’ਚ ਮਿਲ ਜਾਂਦੀ ਸੀ । ਹੁਣ ਤੂੜੀ ਦੇ ਦੁਗਣੇ ਭਾਅ ਵਸੂਲੇ ਜਾ ਰਹੇ ਹਨ। ਡੇਅਰੀ ਫਾਰਮਿੰਗ ਦਾ ਕੰਮ ਕਰਨ ਵਾਲੇ ਲੋਕ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਤੂੜੀ ਦੂਗਣੇ ਭਾਅ ’ਚ ਮਿਲਣ ਦਾ ਕਾਰਨ ਇਹ ਹੈ ਕਿ ਤੂੜੀ ਬਾਹਰਲੇ ਸੂਬੇ ’ਚ ਭੇਜੀ ਜਾ ਰਹੀ ਹੈ ਜੋ ਕਿ ਗਲਤ ਹੈ। ਇਸ ਤਰ੍ਹਾਂ ਦੇ ਹਾਲਾਤ ਦੇ ਚੱਲਦਿਆਂ ਲੋਕ ਇਹ ਕੰਮ ਕਰਨਾ ਛੱਡ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਵੱਲ ਧਿਆਨ ਦੇਵੇ ਤਾਂ ਜੋ ਡੇਰੀ ਫਾਰਮਿੰਗ ਦੇ ਕੰਮ ਨੂੰ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਤੇ ਉਸਦੇ ਪੁੱਤ ਦੀ ਗੁੰਡਾਗਰਦੀ, ਗਰਭਵਤੀ ਔਰਤ ਸਮੇਤ ਕਈਆਂ ਨੂੰ ਕੀਤਾ ਜ਼ਖਮੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News