ਡੀ.ਸੀ. ਬਰਨਾਲਾ ਨੇ ਤਪਾ ਦੌਰੇ ਦੌਰਾਨ ਗਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੰਦੇਸ਼

11/02/2021 1:43:29 PM

ਤਪਾ ਮੰਡੀ (ਸ਼ਾਮ,ਗਰਗ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਦੀਵਾਲੀ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਰੁਖ ਵਿੱਚ ਵੀ ਦੁਕਾਨਦਾਰਾਂ ਪ੍ਰਤੀ ਰੁਖ਼ ਨਰਮ ਦੇਖਣ ਨੂੰ ਮਿਲ ਰਿਹਾ ਹੈ। ਸਥਾਨਕ ਸ਼ਹਿਰ ਦੇ ਬਾਜ਼ਾਰ ਵਿਖੇ ਡੀਸੀ ਸਾਹਿਬ ਬਰਨਾਲਾ ਕੁਮਾਰ ਸੌਰਵ ਰਾਜ,ਅਮਿੱਤ ਬੈਂਬੀ ਵਧੀਕ ਡਿਪਟੀ ਕਮਿਸ਼ਨਰ ਸਮੇਤ ਨਗਰ ਕੌਂਸਲ ਦੇ ਪ੍ਰਧਾਨ ਅਨਿਲ ਕੁਮਾਰ ਭੂਤ,ਟਰੱਕ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਭੂਤ ਦੀ ਟੀਮ ਵੱਲੋਂ ਸਥਾਨਕ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡੀ.ਸੀ. ਸਾਹਿਬ ਨੇ ਕਿਹਾ ਕਿ ਕੋਰੋਨਾ ਕਾਲ ਤੋਂ ਬਾਅਦ ਇਸ ਵਾਰ ਦੀਵਾਲੀ ਦੇ ਤਿਉਹਾਰ ਨੂੰ ਖੁੱਲ੍ਹ ਕੇ ਮਨਾਇਆ ਜਾ ਸਕਦਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਵਾਲਾ ਤਿਉਹਾਰ ਹੈ। ਇਸ ਲਈ ਸਾਰਿਆਂ ਨੂੰ ਰਲ ਮਿਲ ਕੇ ਇਸ ਤਿਉਹਾਰ ਨੂੰ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ ਤਾਂ ਜੋ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪਵੇ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਪੀਲ ਕਰਦਿਆਂ ਕਿਹਾ ਗਿਆ ਸੀ ਕਿਉਂਕਿ ਇੱਕ ਆਮ ਘਰ ਵਿੱਚ ਉੱਠੇ ਹਨ, ਜਿਸ ਲਈ ਉਨ੍ਹਾਂ ਨੂੰ ਆਮ ਲੋਕਾਂ ਦੀਆਂ ਮੁਸ਼ਕਲਾਂ ਦਾ ਪਤਾ ਹੈ।

ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਤੋਂ ਖੁਦ ਪੁੱਛਿਆ ਜੇਕਰ ਕੋਈ ਅਧਿਕਾਰੀ-ਕਰਮਚਾਰੀ ਤੰਗ ਪਰੇਸ਼ਾਨ ਕਰਦਾ ਹੈ ਜਾਂ ਨਗਰ ਕੌਂਸਲ ਵੱਲੋਂ ਤਹਿ ਬਾਜ਼ਾਰੀ ਕੱਟੀ ਜਾਂਦੀ ਧਿਆਨ ’ਚ ਲਿਆਂਦਾ ਜਾਵੇ ਪਰ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਤੰਗ ਪਰੇਸ਼ਾਨ ਜਾਂ ਤਹਿ ਬਾਜ਼ਾਰੀ ਨਹੀਂ ਲਈ ਜਾ ਰਹੀ ਅਤੇ ਦੁਕਾਨਦਾਰਾਂ ਨੂੰ ਦਿੱਤੀ ਥਾਪੜਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰੀਨ ਦੀਵਾਲੀ ਮਨਾਉਣ ਦਾ ਵੀ ਸੰਦੇਸ਼ ਦਿੱਤਾ। ਇਸ ਮੌਕੇ ਦੀਪਕ ਗੱਗ,ਕੌਂਸਲਰ ਧਰਮ ਪਾਲ ਸ਼ਰਮਾ,ਕੌਂਸਲਰ ਹਰਦੀਪ ਪੋਪਲ,ਸਤਨਾਮ ਸਿੰਘ ਕਾਹਨੇਕੇ,ਮੱਖਣ ਚੀਫ,ਮਨੋਜ ਕੁਮਾਰ ਮਿੱਤਲ ਆਦਿ ਸਮੂਹ ਦੁਕਾਨਦਾਰਾਂ ਨੇ ਪੰਜਾਬ ਦੀ ਚੰਨੀ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਵਪਾਰੀਆਂ ਦੀ ਬਾਂਹ ਫੜ੍ਹੀ।


Shyna

Content Editor

Related News