ਸਿਲੰਡਰਾਂ ਨਾਲ ਭਰੇ ਵਹੀਕਲ ਨੂੰ ਲੱਗੀ ਅੱਗ, ਹਾਦਸਾ ਹੋਣ ਤੋਂ ਟਲਿਆ

11/19/2020 2:53:37 PM

ਜੈਤੋ (ਗੁਰਮੀਤਪਾਲ): ਸਿਲੰਡਰਾਂ ਨਾਲ ਭਰੇ, ਵਹੀਕਲ ਨੂੰ ਲੱਗੀ ਅੱਗ ਲੱਗਣ ਨਾਲ ਹਾਦਸਾ ਹੋਣ ਤੋਂ ਟਲਿਆ। ਜਾਣਕਾਰੀ ਮੁਤਾਬਕ ਰਣਸਿੰਘ ਵਾਲਾ ਰੋਡ ਤੇ ਸਥਿਤ ਗੈਸ ਏਜੰਸੀ ਵਲੋਂ ਸ਼ਹਿਰ 'ਚ ਸਿਲੰਡਰ ਸਪਲਾਈ ਲਈ ਆਪਣਾ ਵਹੀਕਲ ਭੇਜਿਆ ਗਿਆ ਜਿਸ 'ਚ 20 ਦੇ ਕਰੀਬ ਸਿਲੰਡਰਾਂ ਨੂੰ ਥਾਣਾ ਜੈਤੋ ਨੇੜੇ ਆਰ.ਓ.ਪਲਾਂਟ ਕੋਲ ਅੱਗ ਲੱਗ ਗਈ, ਜਿਸ ਨੂੰ ਆਸ-ਪਾਸ ਦੇ ਲੋਕਾਂ ਵਲੋਂ ਕਾਫ਼ੀ ਜੱਦੋ-ਜਹਿਦ ਨਾਲ ਬੁਝਾਇਆ ਗਿਆ। 

ਗੈਸ ਏਜੰਸੀ ਦੇ ਮਾਲਕ ਨਵਲ ਕਾਂਤ ਨੇ ਦੱਸਿਆ ਕਿ ਘਰਾਂ 'ਚ ਗੈਸ ਸਿਲੰਡਰਾਂ ਦੀ ਸਪਲਾਈ ਲਈ ਵਰਤੀ ਜਾਂਦੀ ਅਲਫਾ ਮਹਿੰਦਰਾ ਗੱਡੀ ਦੀ ਹੌਰਸ ਪਾਇਪ ਪਾੜ ਗਈ ਜਿਸ ਕਾਰਣ ਅੱਗ ਲੱਗ ਗਈ, ਜਿਸ ਤੇ ਲੋਕਾਂ ਦੇ ਸਹਿਯੋਗ ਨਾਲ ਕਾਬੂ ਪਾ ਲਿਆ।

Shyna

This news is Content Editor Shyna