ਧੀ ਨੂੰ ਲੰਡਨ ਤੋਂ ਡਿਪੋਰਟ ਕਰਵਾਉਣ ਦੀ ਧਮਕੀ ਦੇ ਕੇ ਸਾਈਬਰ ਠੱਗਾਂ ਨੇ ਪਿਤਾ ਤੋਂ ਠੱਗੇ ਪੈਸੇ

07/16/2022 4:11:16 PM

ਲੁਧਿਆਣਾ (ਰਾਜ)- ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਨਵੇਂ-ਨਵੇਂ ਪੈਂਤੜੇ ਅਜ਼ਮਾਉਂਦੇ ਰਹਿੰਦੇ ਹਨ। ਅਜਿਹੇ ਹੀ ਸਾਈਬਰ ਠੱਗਾਂ ਨੇ ਇਕ ਵਿਅਕਤੀ ਤੋਂ 2 ਲੱਖ ਰੁਪਏ ਠੱਗ ਲਏ। ਲੰਡਨ ਤੋਂ ਧੀ ਨੂੰ ਡਿਪੋਰਟ ਕਰਵਾਉਣ ਦੀ ਧਮਕੀ ਦੇ ਕੇ ਪਿਤਾ ਤੋਂ ਅਕਾਊਂਟ ’ਚ ਪੈਸੇ ਟ੍ਰਾਂਸਫਰ ਕਰਵਾ ਲਏ। ਬਾਅਦ ’ਚ ਪਤਾ ਲੱਗਾ ਕਿ ਉਨ੍ਹਾਂ ਨਾਲ ਠੱਗੀ ਹੋ ਗਈ।

ਇਹ ਵੀ ਪੜ੍ਹੋ : PM ਮੋਦੀ ਦੀ ਅਗਵਾਈ ਹੇਠ ਭਾਰਤੀ ਅਰਥਵਿਵਸਥਾ ਸਭ ਤੋਂ ਵਧੀਆ : ਕੇਵਲ ਢਿੱਲੋਂ

ਥਾਣਾ ਪੀ. ਏ. ਯੂ. ਨੇ ਕਿਚਲੂ ਨਗਰ ਦੇ ਰਹਿਣ ਵਾਲੇ ਮਿਲਨ ਸਿੰਗਲਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਸ਼ਿਕਾਇਤ ’ਚ ਮਿਲਨ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪਲਕ ਸਿੰਗਲਾ ਲੰਡਨ ’ਚ ਰਹਿੰਦੀ ਹੈ। ਉਹ ਕੁਝ ਸਮਾਂ ਪਹਿਲਾਂ ਪਰਿਵਾਰ ਨੂੰ ਮਿਲਣ ਆਈ ਸੀ। ਜਦੋਂ ਉਹ ਇੱਥੇ ਪੁੱਜੀ ਤਾਂ ਉਸ ਨੂੰ ਵਿਦੇਸ਼ੀ ਨੰਬਰ ਤੋਂ ਫ਼ੋਨ ਆਇਆ ਅਤੇ ਅੱਗੋਂ ਬੋਲਣ ਵਾਲੇ ਨੇ ਕਿਹਾ ਕਿ ਉਹ ਯੂ. ਕੇ. ਹੋਮ ਵਿਭਾਗ ਤੋਂ ਬੋਲ ਰਿਹਾ ਹੈ। ਮੁਲਜ਼ਮ ਨੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਅਤੇ ਪਲਕ ਨੂੰ ਲੰਡਨ ਤੋਂ ਡਿਪੋਰਟ ਕਰਨ ਦੀ ਗੱਲ ਕੀਤੀ ਅਤੇ ਧਮਕੀਆਂ ਦਿੱਤੀਆਂ, ਜਿਸ ਤੋਂ ਬਾਅਦ ਮੁਲਜ਼ਮ ਨੇ 2 ਲੱਖ ਰੁਪਏ ’ਚ ਸਾਰੀ ਗੱਲ ਖ਼ਤਮ ਕਰਨ ਦੀ ਗੱਲ ਕੀਤੀ।

ਇਹ ਵੀ ਪੜ੍ਹੋ : ਫ਼ਿਰੋਜ਼ਪੁਰ ਸਿਵਲ ਹਸਪਤਾਲ ’ਚ ਇਲਾਜ ਲਈ ਦਾਖ਼ਲ ਕੈਦੀ ਹੋਇਆ ਫ਼ਰਾਰ, ਪੁਲਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ

ਮੁਲਜ਼ਮ ਨੇ ਪਲਕ ਨੂੰ ਖ਼ਾਤਾ ਨੰਬਰ ਦਿੱਤਾ ਅਤੇ 2 ਲੱਖ ਰੁਪਏ ਆਨਲਾਈਨ ਟ੍ਰਾਂਸਫਰ ਕਰਵਾ ਲਏ। ਜਦੋਂ ਪਰਿਵਾਰ ਨੇ ਅਤੇ ਖ਼ੁਦ ਪਲਕ ਨੇ ਇਸ ਦਾ ਪਤਾ ਲਗਾਇਆ ਤਾਂ ਪਤਾ ਲੱਗਾ ਕਿ ਕਿਸੇ ਨੇ ਉਨ੍ਹਾਂ ਨਾਲ ਧੋਖਾਧੜੀ ਕਰ ਕੇ ਪੈਸੇ ਠੱਗੇ ਹਨ, ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦਿੱਤੀ ਗਈ। ਸਾਈਬਰ ਸੈੱਲ ਦੀ ਜਾਂਚ ਤੋਂ ਬਾਅਦ ਇਹ ਕੇਸ ਦਰਜ ਕੀਤਾ ਗਿਆ ਹੈ।


Anuradha

Content Editor

Related News