ਕਰਫ਼ਿਊ ਦੌਰਾਨ ਘੁੰਮ ਰਹੇ ਨੌਜਵਾਨਾਂ ਦਾ ਪੁਲਸ ਨੇ ਚਾੜ੍ਹਿਆ ਕੁਟਾਪਾ, ਕਢਾਈਆਂ ਬੈਠਕਾਂ

03/25/2020 6:29:17 PM

ਗੁਰੂਹਰਸਹਾਏ (ਵਿਪਨ ਅਨੇਜਾ) - ਪੰਜਾਬ ਵਿਚ ਕਰਫ਼ਿਊ ਦੌਰਾਨ ਪ੍ਰਸ਼ਾਸਨ ਵਲੋਂ ਵਾਰ-ਵਾਰ ਘਰਾਂ ਵਿਚ ਰਹਿਣ ਲਈ ਕਿਹਾ ਜਾ ਰਿਹਾ ਹੈ। ਇਸ ਦੇ ਉਲਟ ਬਹੁਤ ਸਾਰੇ ਲੋਕ ਹਾਲੇ ਵੀ ਕੋਰੋਨਾ ਵਾਇਰਸ ਨੂੰ ਮਜ਼ਾਕ਼ ਵਿਚ ਲੈਂਦੇ ਹੋਏ ਪਿੰਡ ਵਿਚ ਸ਼ਰੇਆਮ ਘੁੰਮ ਰਹੇ ਹਨ। ਅੱਜ ਪਿੰਡ ਪੰਜੇ ਕੇ ਉਤਾੜ ਵਿਚ ਪੁਲਸ ਪ੍ਰਸ਼ਾਸਨ ਨੇ ਗਸ਼ਤ ਕਰਦਿਆ ਬਾਹਰ ਘੁੰਮ ਰਹੇ ਨੌਜਾਵਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੌਜਵਾਨਾਂ ਦਾ ਕੁਟਾਪਾ ਚੜਾਉਣ ਤੋਂ ਬਾਅਦ ਉਨ੍ਹਾਂ ਤੋਂ ਬੈਠਕਾਂ ਵੀ ਕੱਢਵਾ ਰਹੀ ਹੈ। ਸੜਕਾਂ ’ਤੇ ਘੁੰਮਦੇ ਲੋਕਾਂ ਨੇ ਮੁਆਫੀ ਮੰਗ ਕੇ ਪੁਲਸ ਤੋਂ ਖਹਿੜਾ ਛੁਡਾਇਆ। ਏ.ਐੱਸ.ਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਬਿਨਾਂ ਵਜਾ ਬਾਹਰ ਘੁੰਮ ਰਹੇ ਵਿਅਕਤੀਆਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰਾ ਵਿਚ ਬੈਠਣ ਅਤੇ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਤਾਂ ਜੋਂ ਕੇਰੋਨਾ ਵਾਇਰਸ ਨੂੰ ਖਤਮ ਕੀਤਾ ਜਾ ਸਕੇ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਉਨ੍ਹਾਂ ਦੀਆਂ ਸਹੂਲਤਾਂ ਲਈ ਅਤੇ ਜਰੂਰੀ ਵਸਤਾਂ ਪਹੁੰਚਾਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

rajwinder kaur

This news is Content Editor rajwinder kaur