ਕਰਫ਼ਿਊ ਦੀ ਉਲੰਘਣਾ ਕਰਨ ''ਤੇ 8 ਨਾਮਜ਼ਦ

08/31/2020 10:40:30 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ) : ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਰਾਤ ਸਮੇਂ ਕਰਫਿਊ ਦੀ ਉਲੰਘਣਾ ਦੇ ਦੋਸ਼ 'ਚ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਜਾਂਚ ਅਫਸਰ ਸਹਾਇਕ ਥਾਣੇਦਾਰ ਕੁਲਦੀਪ ਰਾਜ ਨੇ ਦੱਸਿਆ ਕਿ ਸਦਾਬ ਪੁੱਤਰ ਨਾਇਮੂਦੀਨ, ਸਾਹਿਲ ਪੁੱਤਰ ਨਾਇਮੂਦੀਨ, ਜਾਵੇਦ ਪੁੱਤਰ ਨਾਇਮੂਦੀਨ ਵਾਸੀਆਨ ਖਤੋਲੀ ਤਹਿਸੀਲ ਜ਼ਿਲਾ ਮੁਜੱਫਰਨਗਰ ਉੱਤਰ ਪ੍ਰਦੇਸ਼, ਪਰਵੇਜ਼ ਪੁੱਤਰ ਨਸੀਰ, ਵਸੀਮ ਪੁੱਤਰ ਨਸੀਰ ਵਾਸੀਆਨ ਦੁੱਲਾ ਖੁੜੀ ਤਹਿਸੀਲ ਅਤੇ ਜ਼ਿਲਾ ਸਾਮਲੀ ਉੱਤਰ ਪ੍ਰਦੇਸ਼, ਸੁਖਦੀਪ ਸਿੰਘ ਉਰਫ ਸੁੱਖਾ ਪੁੱਤਰ ਇਕਬਾਲ ਸਿੰਘ ਵਾਸੀ ਰਣਸੀਂਹ ਰੋਡ ਨਿਹਾਲ ਸਿੰਘ ਵਾਲਾ, ਅਰਜਨ ਸਿੰਘ ਪੁੱਤਰ ਗੁਰਮੈਲ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਉਕਤ ਦੋਸ਼ੀ ਗੋਲ ਗੱਪਿਆ ਵਾਲੀ ਰੇਹੜੀ 'ਤੇ ਆਪਸ ਵਿਚ ਲੜ ਰਹੇ ਸਨ। ਇਨ੍ਹਾਂ ਨੂੰ ਕਾਬੂ ਕਰ ਕੇ ਨਾਂ ਪਤਾ ਪੁੱਛਿਆਂ ਅਤੇ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਸਾਹਿਬ ਮੋਗਾ ਦੇ ਹੁਕਮਾਂ ਦੀ ਉਲੰਘਣਾ ਅਤੇ ਪੰਜਾਬ ਸਰਕਾਰ ਦੁਵਾਰਾ ਲਗਾਏ ਕਰਫਿਊ ਦੀ ਉਲੰਘਣਾ ਕਰਨ 'ਤੇ ਗ੍ਰਿਫ਼ਤਾਰ ਕਰ ਕੇ ਮੁਕੱਦਮਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਦੇਸ਼ ਦੀ ਪਹਿਲੀ ਕਾਰਡੀਓਲੋਜਿਸਟ ਡਾ. ਪਦਮਾਵਤੀ ਦਾ 103 ਸਾਲ ਦੀ ਉਮਰ 'ਚ ਕੋਰੋਨਾ ਕਾਰਨ ਦਿਹਾਂਤ

Baljeet Kaur

This news is Content Editor Baljeet Kaur