ਕਰਫਿਊ ਦੌਰਾਨ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਰਾਸ਼ਨ ਖਰੀਦਣ ਦੀਆਂ ਸਹੂਲਤਾਂ : ਡੀ.ਸੀ

03/27/2020 6:15:18 PM

ਜੈਤੋ (ਵੀਰਪਾਲ/ਗੁਰਮੀਤਪਾਲ) - ਕੋਰੋਨਾ ਵਾਇਰਸ ਦੇ ਬਚਾਅ ਲਈ ਜ਼ਿਲਾ ਫਰੀਦਕੋਟ ਅੰਦਰ ਅਗਲੇ ਹੁਕਮਾਂ ਤੱਕ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਪੇਂਡੂ ਖੇਤਰ ਦੇ ਆਮ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਜਿਵੇਂ ਕਿ ਦਵਾਈਆਂ, ਰਾਸ਼ਨ ਆਦਿ ਦੀਆਂ ਸਹੂਲਤਾਂ ਸਹੀ ਤਰੀਕੇ ਨਾਲ ਮੁਹੱਈਆਂ ਕਰਵਾਉਣੀਆਂ ਜਰੂਰੀ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਫਰੀਦਕੋਟ ਦੇ ਡੀ.ਸੀ ਕੁਮਾਰ ਸੌਰਭ ਰਾਜ ਵਲੋਂ ਕੀਤਾ ਗਿਆ ਹੈ। ਡੀ.ਸੀ ਨੇ ਕਿਹਾ ਕਿ ਪੇਂਡੂ ਖੇਤਰ ਦੀਆਂ ਸਹਿਕਾਰੀ ਸਭਾਵਾਂ ਦੀਆਂ ਦੁਕਾਨਾਂ, ਪੇਂਡੂ ਖੇਤਰ ਦੀਆਂ ਸਮੂਹ ਰਾਸ਼ਨ, ਮੈਡੀਕਲ ਸਟੋਰ, ਦੁੱਧ ਦੀਆਂ ਡੇਅਰੀਆਂ, ਸਬਜ਼ੀਆਂ ਦੀਆਂ ਦੁਕਾਨਾਂ ਪਿੰਡਾਂ ਅਤੇ ਸ਼ਹਿਰਾਂ ਵਿਚ ਮਾਰਕਫੈਡ ਦੇ ਸੇਲ ਸੈਂਟਰ ਹਰ ਰੋਜ਼ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ। ਅਜਿਹਾ ਕਰਕੇ ਉਹ ਕੋਵਿਡ-19 ਸਬੰਧੀ ਭਾਰਤ ਸਰਕਾਰ ਪੰਜਾਬ ਸਰਕਾਰ ਅਤੇ ਇਸ ਦਫਤਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ। ਪਿੰਡਾਂ, ਸ਼ਹਿਰਾਂ ਵਿਚ ਇਹ ਦੁਕਾਨਾਂ ਖੋਲਣ ਸਮੇਂ ਸਮਾਜਿਕ ਦੂਰੀ ਬਣਾਈ ਰੱਖਣ ਲਈ ਪਿੰਡ ਦਾ ਸਰਪੰਚ, ਨੰਬਰਦਾਰ, ਪੰਚਾਇਤ ਸਕੱਤਰ, ਸਬੰਧਤ ਦੁਕਾਨਦਾਰ ਅਤੇ ਜੀ.ਓ.ਜੀ. ਆਪਣੇ-ਆਪਣੇ ਪਿੰਡਾਂ ਵਿਚ ਲਾਗੂ ਕਰਾਉਣ ਦੇ ਜਿੰਮੇਵਾਰ ਹੋਣਗੇ । 

ਡੀ.ਸੀ ਨੇ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਕੁਤਾਹੀਕਾਰ ਵਿਰੁੱਧ ਕਾਨੂੰਨ ਦੀਆਂ ਸਬੰਧਤ ਧਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਵਲੋਂ ਲੋਕਾਂ ਲੁੱਟ ਤੋਂ ਬਚਾਉਣ ਲਈ ਰੇਟ ਨਿਰਧਾਰਿਤ ਕੀਤੇ ਜਿਵੇਂ ਚੌਲ (ਉੱਚਤਮ ਕਿਸਮ ) 31 ਤੋਂ 36 ਰੁ: ਪਤਿ ਕਿੱਲੋ, ਚੌਲ (ਸਧਾਰਣ ਕਿਸਮ) 21 ਤੋਂ 26 ਰੁ : ਪ੍ਰਤੀ ਕਿਲੋ, ਮਸਰਾਂ ਦੀ ਦਾਲ 55 ਤੋਂ 60 ਰੁ : ਪ੍ਰਤੀ ਕਿਲੋ ,ਹਰਹਰ ਦੀ ਦਾਲ 90 ਤੋਂ 92 ਰੁ : ਪ੍ਰਤੀ ਕਿਲੋ, ਛੋਲਿਆਂ ਦੀ ਦਾਲ 68 ਤੋਂ 70 ਰੁ : ਪ੍ਰਤੀ ਕਿਲੋ, ਆਟਾ 27 ਤੋਂ 28 ਰੁ ਕਿਲੋ ,ਖੰਡ (ਮਿਡੀਅਮ )38 ਤੋਂ 40 ਰੁ : ਪਤਿ ਕਿੱਲੋ , ਸਰੋਂ ਦਾ ਤੇਲ 100 ਤੋਂ 115 ਰੁ : ਪਤਿ ਲਿਟਰ, ਨਮਕ (ਆਇਓਡੀਨ ਵਾਲਾ) 12 ਤੋਂ 15 ਰੁਪਏ, ਸੋਇਆਬੀਨ ਸਾਬਤ 80 ਤੋਂ 82 ਰੁਪਏ, ਸੋਇਆਬੀਨ ਚੂਰਾ 30 ਤੋਂ 32 ਰੁਪਏ, ਸੂਜ਼ੀ 30 ਤੋਂ 32 ਰੁਪਏ, ਮੈਦਾ 30 ਤੋਂ 32 ਰੁਪਏ, ਬੇਸਨ 80 ਤੋਂ 100 ਰੁਪਏ, ਆਲੂ 17 ਤੋਂ 19 ਰੁਪਏ, ਪਿਆਜ਼ 20 ਤੋਂ 22 ਰੁਪਏ ਮਿਲ ਰਹੇ ਹਨ।
 

rajwinder kaur

This news is Content Editor rajwinder kaur