600 ਯੂਨਿਟ ਬਿਜਲੀ ਮੁਫ਼ਤ ਹੋਣ ਤੋਂ ਬਾਅਦ PSPCL ਦਫ਼ਤਰਾਂ ਦੇ ਬਾਹਰ ਲੱਗੀ ਭੀੜ

04/22/2022 1:50:35 PM

ਬਠਿੰਡਾ (ਬਾਂਸਲ) : ਪੰਜਾਬ ਸਰਕਾਰ ਦੇ 600 ਯੂਨਿਟ ਬਿਜਲੀ ਮੁਫ਼ਤ ਕਰਨ ਤੋਂ ਬਾਅਦ ਲੋਕਾਂ ਵਲੋਂ ਹੁਣ ਘਰ ’ਚ 2-2 ਮੀਟਰ ਲਗਾਉਣ ਦੀ ਭੀੜ ਲੱਗ ਗਈ ਹੈ, ਜਿਸ ਦੇ ਚੱਲਦਿਆਂ ਬੰਠਿਡਾ ਦੇ PSPCL ਦਫ਼ਤਰ ਦੇ ਬਾਹਰ ਲੋਕ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਨਵੇਂ ਮੀਟਰ ਅਪਲਾਈ ਕਰ ਰਹੇ ਹਨ। ਕੁਝ ਨਵੇਂ ਮੀਟਰ ਲਗਾ ਰਹੇ ਹਨ ਤਾਂ ਕੁਝ ਆਪਣੇ ਘਰ ਦਾ ਲੋਡ ਘੱਟ ਕਵਾ ਰਹੇ ਹਨ। PSPCL  ਦੇ ਅਧਿਕਾਰੀ ਵੀ ਦੱਸਦੇ ਹਨ ਕਿ ਪਹਿਲਾਂ ਦੇ ਮੁਕਾਬਲੇ ਦਫ਼ਤਰ ਦੇ ਬਾਹਰ ਭੀੜ ਵੱਧ ਗਈ ਹੈ।

ਇਹ ਵੀ ਪੜ੍ਹੋ : ਜ਼ਮੀਨੀ ਵਿਵਾਦ ਨੂੰ ਲੈ ਕੇ 2 ਧਿਰਾਂ ’ਚ ਹੋਈ ਖੂਨੀ ਝੜਪ, 1 ਦੀ ਮੌਤ, 9 ਜ਼ਖਮੀ

ਬਠਿੰਡਾ ਦਾ PSPCL ਦਫ਼ਤਰ ’ਚ ਇੰਨੀ ਵੱਡੀ ਗਿਣਤੀ ’ਚ ਲੋਕ ਇਸ ਲਈ ਇਕੱਠੇ ਹੋ ਰਹੇ ਹਨ ਕਿ ਆਪਣੇ ਘਰ ’ਚ ਨਵਾਂ ਮੀਟਰ ਅਪਲਾਈ ਕਰ ਸਕਣ ਕਿਉਂਕਿ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਦੇਣ ਦਾ ਵਾਅਦਾ ਕੀਤਾ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਲੋਕ ਆਪਣੇ ਘਰਾਂ ’ਚ ਦੋ ਮੀਟਰ ਲਗਾਉਣ ਲਈ ਲੱਗੇ ਹੋਏ ਹਨ। 1 ਮੀਟਰ ਘਰ ਦੇ ਗਰਾਊਂਡ ਫਲੋਰ ’ਤੇ ਅਤੇ ਦੂਸਰਾ ਮੀਟਰ ਉੱਪਰ ਬਿਲਡਿੰਗ ’ਚ ਲਗਾ ਰਹੇ ਹਨ। ਕਿਉਂਕਿ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਦਾ ਵਾਅਦਾ ਕੀਤਾ ਹੈ। ਦੂਸਰੇ ਪਾਸੇ ਦਫ਼ਤਰਾਂ ’ਚ ਤਾਇਨਾਤ ਅਧਿਕਾਰੀ ਵੀ ਦੱਸ ਰਹੇ ਹਨ ਕਿ ਪਹਿਲਾਂ ਦੇ ਮੁਕਾਬਲੇ ਲੋਕਾਂ ਦਾ ਦਫ਼ਤਰਾਂ ’ਚ ਨਵੇਂ ਮੀਟਰ ਲਗਾਉਣਾ ਵੱਧ ਗਿਆ ਹੈ।

ਇਹ ਵੀ ਪੜ੍ਹੋ : ਵਿਦੇਸ਼ ਗਏ 25 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤ ’ਚ ਹੋਈ ਮੌਤ, ਪਰਿਵਾਰ ਨੇ ਕਤਲ ਦਾ ਕੀਤਾ ਸ਼ੱਕ ਜ਼ਾਹਿਰ

ਉੱਥੇ ਹੀ ਜਦੋਂ ਇਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਵੇਰੇ 7 ਵਜੇ ਦੇ ਲਾਈਨਾਂ ’ਚ ਖੜ੍ਹੇ ਹਾਂ ਪਰ ਇੱਥੇ ਉਨ੍ਹਾਂ ਦੀ ਖਜ਼ਲ ਖੁਆਰੀ ਹੋ ਰਹੀ ਹੈ। ਸਿਰਫ਼ 100 ਫਾਈਲਾਂ ਲਈਆਂ ਜਾ ਰਹੀਆਂ ਹਨ। ਉਸਦੇ ਬਾਅਦ ਦੂਸਰੇ ਦਿਨ ਆਉਣਾ ਪੈਂਦਾ ਹੈ, ਜਿਸਦੇ ਚੱਲਦਿਆਂ ਇੱਥੇ ਸਟਾਫ ਦਾ ਵਾਧਾ ਕੀਤਾ ਜਾਣਾ ਚਾਹੀਦਾ ਹੈ। ਇੱਥੇ ਇਨ੍ਹਾਂ ਲੋਕਾਂ ਦੀ ਮੰਗ ਹੈ ਕਿ ਇਸ ਭੀੜ ’ਚ ਜ਼ਿਆਦਾ ਲੋਕੀਂ ਨਵੇਂ ਮੀਟਰ ਅਪਲਾਈ ਕਰਨ ਵਾਲੇ ਹਨ ਅਤੇ ਕੁਝ ਆਪਣਾ ਲੋਡ ਘੱਟ ਕਰਵਾਉਣ ’ਚ ਲੱਗੇ ਹੋਏ ਹਨ ਤਾਂ ਜੋ 600 ਯੂਨਿਟ ਮੁਫ਼ਤ ਬਿਜਲੀ ਮਿਲ ਸਕੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News