ਸਰਹੱਦ ਪਾਰ ਬੈਠੀਆਂ ਦੇਸ਼ ਵਿਰੋਧੀ ਤਾਕਤਾਂ ਪੰਜਾਬ ਨੂੰ ਇਕ ਵਾਰ ਖਰਾਬ ਕਰਨ ਦੀਆਂ ਰਚ ਰਹੀਆਂ ਹਨ ਸਾਜ਼ਿਸ਼ਾਂ : ਤਰੁਣ ਚੁੱਘ

04/30/2022 9:54:28 PM

ਚੰਡੀਗੜ੍ਹ (ਬਿਊਰੋ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਦੀ ਸਰਹੱਦ ਪਾਰ ਬੈਠੀਆਂ ਦੇਸ਼ ਵਿਰੋਧੀ ਸ਼ਕਤੀਆਂ ਸੂਬੇ ਦੀ ਭਾਈਚਾਰਕ ਸਾਂਝ ’ਤੇ ਘਾਤਕ ਸੱਟ ਮਾਰਨ ਦੀ ਸਾਜ਼ਿਸ਼ ਰਚ ਰਹੀਆਂ ਹਨ। ਹਜ਼ਾਰਾਂ ਕੁਰਬਾਨੀਆਂ ਤੋਂ ਬਾਅਦ ਸੂਬੇ ਵਿਚ ਸਥਾਈ ਸ਼ਾਂਤੀ ਸਥਾਪਿਤ ਹੋਈ ਹੈ ਪਰ ਆਪਣੇ ਰਾਜਨੀਤਿਕ ਉਦੇਸ਼ਾਂ ਦੀ ਪੂਰਤੀ ਲਈ ਜਿਸ ਤਰ੍ਹਾਂ ਸਦੀਆਂ ਤੋਂ ਇਕੱਠੇ ਰਹਿ ਰਹੇ ਭਾਈਚਾਰੇ ਨੂੰ ਇਕ-ਦੂਜੇ ਨਾਲ ਲੜਾਉਣ ਦੀ ਚਾਲ ਰਚੀ ਗਈ। ਉਹ ਬਹੁਤ ਹੀ ਨਿੰਦਣਯੋਗ ਹੈ। ਸੂਬੇ ਦੇ ਲੋਕ ਕੁੱਝ ਮੁਠੀਭਰ ਸਾਜ਼ਿਸ਼ਕਰਤਾਵਾਂ ਦੇ ਜਾਲ ਵਿਚ ਫਸੇ।

ਇਹ ਵੀ ਪੜ੍ਹੋ : NBA ਸਟਾਰ ਖਿਡਾਰੀ ਡਵਾਈਟ ਹੋਵਾਰਡ ਪੁੱਜੇ ਵਾਰਾਣਸੀ, ਗੰਗਾ ਦੀ ਆਰਤੀ ਵੇਖਕੇ ਮੱਥੇ 'ਤੇ ਲਾਇਆ ਚੰਦਨ
ਮੀਡੀਆ ਨਾਲ ਗੱਲਬਾਤ ਕਰਦਿਆਂ ਤਰੁਣ ਚੁੱਘ ਨੇ ਕਿਹਾ ਦੀ ਸੂਬੇ ਵਿਚ ਜਦੋਂ ਸੰਤਾਪ ਦੀ ਕਾਲੀ ਛਾਇਆ ਸੀ, ਉਦੋਂ ਵੀ ਦੋਵਾਂ ਭਾਈਚਾਰਿਆਂ ਨੇ ਇਕ ਦੂਜੇ ਦੀਆਂ ਧਾਰਮਿਕ ਭਾਵਨਾਵਾਂ ਦੀ ਮਰਿਆਦਾ ’ਤੇ ਸੱਟ ਨਹੀਂ ਲੱਗਣ ਦਿੱਤੀ। ਉਹ ਕੌਣ ਲੋਕ ਹਨ, ਜੋ ਭਾਈਚਾਰਕ ਸਾਂਝ ਨੂੰ ਤੋੜਨ ਦੀ ਸਾਜ਼ਿਸ਼ 'ਚ ਸ਼ਾਮਲ ਹਨ। ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ। ਸਿਰਫ਼ 45 ਦਿਨਾਂ ਦੀ ਸਰਕਾਰ ਦੇ ਸ਼ਾਸਨਕਾਲ 'ਚ ਦੋ ਭਾਈਚਾਰਿਆਂ ਵਿਚਕਾਰ ਟਕਰਾਅ ਪੈਦਾ ਕਰ ਦਿੱਤਾ ਗਿਆ। ਨਿਰਦੋਸ਼ਾਂ ਦਾ ਕਤਲ ਹੋ ਰਿਹਾ ਹੈ। ਭਗਵੰਤ ਮਾਨ ਪੁਲਸ ਪ੍ਰਸਾਸ਼ਨ ’ਤੇ ਕੰਟਰੋਲ ਕਰਨ। ਸਿਰਫ਼ ਕੁੱਝ ਪੁਲਸ ਅਧਿਕਾਰੀ ’ਤੇ ਕਾਰਵਾਈ ਕਰ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਨਹੀਂ ਹੋ ਸਕਦੇ। ਪੁਲਸ ਪ੍ਰਸ਼ਾਸਨ ਫ਼ੇਲ੍ਹ ਹੋ ਗਿਆ ਹੈ। ਉਨ੍ਹਾਂ ਸੀ.ਐੱਮ. ਮਾਨ ਨੂੰ ਅਪੀਲ ਕੀਤੀ ਕਿ ਉਹ ਪਟਿਆਲਾ ਦੀ ਘਟਨਾ ਤੋਂ ਸਬਕ ਸਿੱਖਦਿਆਂ ਸੂਬੇ ਦੀ ਕਨੂੰਨ ਵਿਵਸਥਾ ਨਾਲ ਕੋਈ ਵੀ ਸਮਝੌਤਾ ਨਾ ਕਰਨ।

ਇਹ ਵੀ ਪੜ੍ਹੋ : ਗਾਂਗੁਲੀ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ, ਸਟੇਡੀਅਮ ਲਈ ਬਦਲਵੀਂ ਜ਼ਮੀਨ ਦੇਣ ਦੀ ਕੀਤੀ ਮੰਗ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Gurdeep Singh

Content Editor

Related News