ਫ਼ਸਲਾਂ ਅਤੇ ਸਬਜ਼ੀਆਂ ਲਈ ਘਿਓ ਦਾ ਕੰਮ ਕਰੇਗੀ ਪੈ ਰਹੀ ਬਾਰਿਸ਼

11/17/2020 6:32:26 PM

ਫਿਰੋਜ਼ਪੁਰ (ਸਨੀ) : ਦੀਵਾਲੀ ਤੋਂ ਬਾਅਦ ਮੌਸਮ ਆਪਣੇ ਮਜ਼ਾਜ ਬਦਲ ਰਿਹਾ ਹੈ, ਜਿਸ ਕਾਰਨ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਬਾਰਿਸ਼ ਹੋਣ ਦੀ ਸੂਚਨਾ ਮਿਲ ਰਹੀ ਹੈ। ਇਸੇ ਤਰ੍ਹਾਂ ਬੀਤੇ ਦਿਨੀਂ ਫਿਰੋਜ਼ਪੁਰ ਜ਼ਿਲ੍ਹੇ ’ਚ ਵੀ ਬਾਰਿਸ਼ ਅਤੇ ਗੜ੍ਹੇਮਾਰੀ ਹੋਈ ਹੈ। ਬਾਰਿਸ਼ ਅਤੇ ਗੜ੍ਹੇਮਾਰੀ ਨੇ ਕਾਰਨ ਜਿਥੇ ਇਕ ਪਾਸੇ ਠੰਡ ਨੇ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ, ਉਥੇ ਹੀ ਦੂਜੇ ਪਾਸੇ ਧੁੰਦ ਵੀ ਆਪਣਾ ਅਸਰ ਦਿਖਾ ਰਹੀ ਹੈ। ਬਾਰਿਸ਼ ਪੈਣ ਕਾਰਨ ਹਵਾ ’ਚ ਫੈਲੇ ਪ੍ਰਦੂਸ਼ਣ ’ਚ ਅਚਾਨਕ ਕਮੀ ਆ ਗਈ ਹੈ। 

ਪੜ੍ਹੋ ਇਹ ਵੀ ਖ਼ਬਰ -  Beauty Tips : ਸਰਦੀਆਂ ’ਚ ਰਸੋਈ ਘਰ ਦੀਆਂ ਇਨ੍ਹਾਂ ਚੀਜ਼ਾਂ ਨਾਲ ਰੱਖੋ ਆਪਣੀ ਚਮੜੀ ਦਾ ਧਿਆਨ

ਫਿਰੋਜ਼ਪੁਰ ਦੇ ਨੇੜਲੇ ਖੇਤਰਾਂ ’ਚ ਹੋਈ ਬਾਰਿਸ਼ ਤੋਂ ਬਾਅਦ ਅੱਜ ਪਿੰਡ ਤਾਜਾ ਪੱਟੀ ਧਰਾਂਗਵਾਲਾ, ਰੂਹੇੜੀਆਂਵਾਲੀ, ਕੁੰਡਲ ਆਦਿ ਪਿੰਡਾਂ ’ਚ ਸਵੇਰ ਦੇ ਸਮੇਂ ਠੰਡ ਦੀ ਪਹਿਲੀ ਧੁੰਦ ਨੇ ਦਸਤਕ ਦੇ ਦਿੱਤੀ। ਹਲਕੀ ਪਈ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਧੁੰਦ ਕਾਰਨ ਵਿਜੀਵਿਲਟੀ ਘੱਟ ਹੋਣ ਕਾਰਨ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਜਲਾ ਕੇ ਸਫ਼ਰ ਤੈਅ ਕਰਨਾ ਪਿਆ। ਜਾਣਕਾਰੀ ਅਨੁਸਾਰ ਕੁਝ ਦਿਨਾਂ ਬਾਅਦ ਠੰਡ ਜ਼ਿਆਦਾ ਵਧਣ ਦੇ ਆਸਾਰ ਹਨ ਅਤੇ ਅਜਿਹੇ ’ਚ ਧੁੰਦ ਵੀ ਆਪਣਾ ਪ੍ਰਕੋਪ ਦਿਖਾਵੇਗੀ।

ਪੜ੍ਹੋ ਇਹ ਵੀ ਖ਼ਬਰ - ਪਾਕਿਸਤਾਨ 'ਚ ਗ਼ੈਰ ਮਰਦ ਨਾਲ ਸਬੰਧ ਰੱਖਣ ਵਾਲੀ 9 ਬੱਚਿਆਂ ਦੀ ਮਾਂ ਨੂੰ ਮਿਲੀ ਦਰਦਨਾਕ ਮੌਤ

ਦੂਜੇ ਪਾਸੇ ਪੰਜਾਬ ’ਚ ਪੈ ਰਹੀ ਇਹ ਬਾਰਿਸ਼ ਕਿਸਾਨਾਂ ਅਤੇ ਉਨ੍ਹਾਂ ਦੀਆਂ ਫ਼ਸਲਾ ਲਈ ਨੁਕਸਾਨ ਦਾਇਕ ਹੈ ਜਾਂ ਫ਼ਾਇਦੇਮੰਦ, ਦੇ ਬਾਰੇ ਕਿਸਾਨ ਹੀ ਦੱਸ ਸਕਦੇ ਹਨ। ਇਸ ਬਾਰੇ ਜਦੋਂ ਜਗਬਾਣੀ ਦੇ ਪੱਤਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੈ ਰਹੀ ਇਹ ਬਰਸਾਤ ਫ਼ਸਲਾਂ ਅਤੇ ਸਬਜ਼ੀਆਂ ਲਈ ਘਿਓ ਦਾ ਕੰਮ ਕਰੇਗੀ। ਇਸ ਤੋਂ ਇਲਾਵਾ 2 ਦਿਨ ਪਹਿਲਾਂ ਹੀ ਅਜੇ ਕਿਸਾਨਾਂ ਵਲੋਂ ਕਣਕ ਦੀ ਫ਼ਸਲ ਦੀ ਬੀਜਾਈ ਕੀਤੀ ਗਈ ਹੈ, ਜਿਸ ਨੂੰ ਨੁਕਸਾਨ ਹੋ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਤੁਹਾਡੇ ਕੋਲ ਹੈ ਪੁਰਾਣਾ ‘ਸਮਾਰਟਫੋਨ’, ਤਾਂ ਇਸ ਤਰ੍ਹਾਂ ਕਰੋ ਉਸ ਦਾ ਸਹੀ ਇਸਤੇਮਾਲ


rajwinder kaur

Content Editor

Related News