ਫਸਲੀ ਵਿਭਿੰਨਤਾ ਅਪਨਾਉਣ ਤੇ ਵਾਤਾਵਰਣ ਨੂੰ ਸ਼ੁੱਧ ਰੱਖਣ ''ਚ ਅਗਾਂਹਵਧੂ ਗੁਰਮੀਤ ਸਿੰਘ ਦਾ ਅਹਿਮ ਯੋਗਦਾਨ

12/12/2020 1:51:25 PM

ਸੰਗਰੂਰ (ਬੇਦੀ): ਅਗਾਂਹਵਧੂ ਕਿਸਾਨ ਗੁਰਮੀਤ ਸਿਘ, ਪਿੰਡ ਅਕੋਈ ਸਾਹਿਬ ਵਲੋਂ ਫਸਲੀ ਵਿਭਿੰਨਤਾ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ 'ਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਹ ਕਿਸਾਨ ਲਗਭਗ 20 ਏਕੜ ਰਕਬੇ 'ਚ ਖੇਤੀ ਕਰਦਾ ਹੈ। ਇਸ 20 ਏਕੜ ਰਕਬੇ 'ਚ ਉਹ 4 ਏਕੜ ਰਕਬੇ 'ਚ ਗੰਨਾ, 12 ਏਕੜ ਰਕਬੇ 'ਚ ਸਰ੍ਹੋਂ ਅਤੇ ਬਾਕੀ ਰਕਬੇ 'ਚ ਕਣਕ ਅਤੇ ਪਸ਼ੂਆਂ ਲਈ ਹਰੇ ਚਾਰੇ ਆਦਿ ਦੀ ਖੇਤੀ ਕਰਦਾ ਹੈ। ਇਹ ਅਗਾਂਹਵਧੂ ਕਿਸਾਨ ਸਾਲ 2015 ਤੋਂ ਲਗਾਤਾਰ ਝੋਨੇ ਦੀ ਪਰਾਲੀ ਦੀ ਨੂੰ ਅੱਗ ਨਾ ਲਾ ਕੇ ਕਣਕ ਅਤੇ ਹੋਰ ਫਸਲਾਂ ਦੀ ਬੀਜਾਈ ਕਰ ਰਿਹਾ ਹੈ ਅਤੇ ਫਸਲਾਂ ਦੇ ਰਹਿੰਦ-ਖੂਹੰਦ ਨੂੰ ਖੇਤਾਂ 'ਚ ਹੀ ਵਾਹੁਣ ਕਰ ਕੇ ਮਿੱਟੀ ਦੀ ਉਪਜਾਊ ਸ਼ਕਤੀ 'ਚ ਵਾਧਾ ਹੁੰਦਾ ਹੈ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਨਹੀਂ ਕਰਦਾ। ਇਹ ਕਿਸਾਨ ਖੇਤਾਂ 'ਚ ਗੰਨਾ, ਕਣਕ, ਸਬਜ਼ੀਆਂ, ਦਾਲਾਂ ਤੇ ਪਸ਼ੂਆਂ ਦਾ ਚਾਰਾ ਆਦਿ ਫਸਲਾਂ ਨੂੰ ਜੈਵਿਕ ਖੇਤੀ ਦੀ ਤਕਨੀਕ ਅਪਣਾ ਕੇ ਜੈਵਿਕ ਖੇਤੀ ਕਰ ਰਿਹਾ ਹੈ। ਇਸ ਵਿਧੀ ਰਾਹੀਂ ਫਸਲਾਂ ਨੂੰ ਲੱਗਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਕਰਦਾ ਹੈ, ਜਿਸ ਤਹਿਤ ਉਹ 5 ਲਿਟਰ ਲੱਸੀ 'ਚ ਤਾਂਬੇ ਦਾ ਤਾਰ ਪਾ ਕੇ 15 ਦਿਨ ਵਾਸਤੇ ਛਾਂ 'ਚ ਢੱਕ ਕੇ ਰੱਖ ਦਿੰਦਾ ਹੈ ਅਤੇ ਇਸ ਤੋਂ ਬਾਅਦ 100 ਲਿਟਰ ਪਾਣੀ 'ਚ ਇਸ ਘੋਲ ਨੂੰ ਮਿਲਾ ਕੇ ਫਸਲਾਂ 'ਤੇ ਸਪਰੇਅ ਕਰਦਾ ਹੈ। ਇਸ ਨਾਲ ਜੈਵਿਕ ਤਰੀਕੇ ਨਾਲ ਫਸਲਾਂ ਨੂੰ ਲੱਗਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਹੁੰਦੀ ਹੈ। ਇਹ ਕਿਸਾਨ ਫਸਲੀ ਵਿਭਿੰਨਤਾ ਤਹਿਤ ਗੰਨੇ ਦੀ ਕਾਸ਼ਤ ਕਰਦਾ ਹੈ।

ਇਸ ਕਿਸਾਨ ਨੇ ਐੱਫ.ਐੱਸ.ਐੱਸ.ਏ.ਆਈ. ਤੋਂ ਸਿਰਕੇ ਦੀ ਕੁਆਲਟੀ ਸਬੰਧੀ ਸਰਟੀਫਿਕੇਟ ਵੀ ਲਿਆ ਹੋਇਆ ਹੈ ਅਤੇ ਪੰਜਾਬ ਐਗਰੋ ਦਾ ਰਜਿਸਟਰਡ ਜੈਵਿਕ ਖੇਤੀ ਉਤਪਾਦਕ ਕਿਸਾਨ ਹੈ।ਡਾ. ਜਸਵਿੰਦਰਪਾਲ ਸਿੰਘ ਗਰੇਵਾਲ, ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਅਗਾਂਹਵਧੂ ਕਿਸਾਨ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਜ਼ਿਲਾ ਸੰਗਰੂਰ ਵੱਲੋਂ ਲਾਏ ਜਾਣ ਵਾਲੇ ਵੱਖ-ਵੱਖ ਜ਼ਿਲਾ ਪੱਧਰੀ ਅਤੇ ਬਲਾਕ ਪੱਧਰੀ ਕੈਂਪਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨ ਮੇਲੇ 'ਚ ਵਿਸ਼ਸ਼ੇ ਤੌਰ 'ਤੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ਅਤੇ ਵਿਭਾਗ ਵੱਲੋਂ ਲਾਏ ਜਾਂਦੇ ਆਤਮਾ ਕਿਸਾਨ ਬਾਜ਼ਾਰ 'ਚ ਇਸ ਕਿਸਾਨ ਦੇ ਪੂਰੀ ਮਿਹਨਤ ਨਾਲ ਸ਼ਿਰਕਤ ਕਰ ਕੇ ਮਾਰਕੀਟਿੰਗ ਕੀਤੀ ਅਤੇ ਆਪਣਾ ਕਸਟਮਰ ਬੇਸ ਤਿਆਰ ਕੀਤਾ। ਇਹ ਅਗਾਂਹਵਧੂ ਕਿਸਾਨ ਜਿਥੇ ਇਕ ਪਾਸ ਖੇਤੀ ਖਰਚਿਆਂ ਨੂੰ ਘਟਾ ਕੇ ਚੰਗੀ ਖੇਤੀ ਕਰ ਰਿਹਾ ਹੈ ਉਥੇ ਦੂਜੇ ਪਾਸੇ ਵਾਤਾਵਰਣ ਨੂੰ ਵੀ ਸਵੱਛ ਰੱਖਣ 'ਚ ਆਪਣਾ ਸਹਿਯੋਗ ਦੇ ਰਿਹਾ ਹੈ ਉਥੇ ਹੀ ਇਹ ਖੁਦ ਵੱਲੋਂ ਅਪਨਾਈਆਂ ਗਈਆਂ ਜੈਵਿਕ ਤਕਨੀਕਾਂ ਨੂੰ ਦੂਜੇ ਕਿਸਾਨਾਂ ਨਾਲ ਵੀ ਸਾਂਝਾ ਕਰਦਾ ਹੈ ਅਤੇ ਦੂਜੇ ਕਿਸਾਨਾਂ ਨੂੰ ਵੀ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਕਿਸਾਨ ਪੱਧਰੀ ਕੈਂਪਾਂ 'ਚ ਦੂਜੇ ਕਿਸਾਨਾਂ ਨੂੰ ਵੀ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕਰਦਾ ਹੈ।


Shyna

Content Editor

Related News