ਜੁਰਮ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਲੋਕ ਸਹਿਯੋਗ ਦੇਣ: ਡੀ.ਸੀ,ਐੱਸ.ਐੱਸ.ਪੀ.

09/02/2021 12:43:32 PM

ਤਪਾ ਮੰਡੀ (ਸ਼ਾਮ,ਗਰਗ): ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਸਿਰਫ਼ ਪ੍ਰਸ਼ਾਸਨ ਸਿਰੇ ਨਹੀਂ ਲਾ ਸਕਦਾ ਜਿੰਨਾ ਸਮਾਂ ਆਮ ਲੋਕਾਂ ਦਾ ਸਹਿਯੋਗ ਨਾ ਹੋਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਆਦੇਸ਼ ਪ੍ਰਤਾਪ ਸਿੰਘ ਫੂਲਕਾ ਅਤੇ ਐੱਸ.ਐੱਸ.ਪੀ. ਬਰਨਾਲਾ ਸ੍ਰੀ ਭਾਗੀਰਥ ਸਿੰਘ ਮੀਨਾ ਨੇ ਯੂਨੀਵਰਸਿਟੀ ਢਿਲਵਾਂ ਵਿਖੇ ਨਸ਼ਿਆਂ ਖ਼ਿਲਾਫ਼ ਕਰਵਾਏ ਗਏ ਸੈਮੀਨਾਰ ਵਿਚ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਜੇਕਰ ਨੌਜਵਾਨੀ ਮਜ਼ਬੂਤ ਅਤੇ ਨਸ਼ਿਆਂ ਤੋਂ ਰਹਿਤ ਹੋਵੇਗੀ ਤਾਂ ਦੇਸ਼ ਦਾ ਭਵਿੱਖ ਉੰਨਾ ਹੀ ਉੱਜਵਲ ਹੋਵੇਗਾ। ਜਿਸ ਦੇਸ਼ ਦੇ ਨੌਜਵਾਨ ਨਸ਼ਿਆਂ ਤੋਂ ਰਹਿਤ ਹੁੰਦੇ ਹਨ। ਉਨ੍ਹਾਂ ਹੀ ਅੱਜ ਪ੍ਰਦੇਸ਼ ਤਰੱਕੀ ਦੀਆਂ ਬੁਲੰਦੀਆਂ ਨੂੰ ਛੂੰਹਦਾ ਹੈ ਕਿਉਂਕਿ ਉਨ੍ਹਾਂ ਦੇ ਖਾਣ ਦੇ ਆਦੀ ਵਿਅਕਤੀਆਂ ਦਾ ਦਿਮਾਗ ਸਿਰਫ਼ ਨਸ਼ੇ ਤਕ ਹੀ ਸੀਮਤ ਹੋ ਜਾਂਦਾ ਹੈ। ਉਹ ਕਿਸੇ ਤਰ੍ਹਾਂ ਦੀ ਚੰਗੀ ਸੋਚ ਨਹੀਂ ਸੋਚ ਸਕਦਾ। ਇਸ ਲਈ ਸਾਨੂੰ ਲੋੜ ਹੈ ਇਨ੍ਹਾਂ ਨਸ਼ਿਆਂ ਤੋਂ ਦੂਰ ਰਹਿਣ ਦੀ ਕਿਉਂਕਿ ਮਾਂ ਬਾਪ ਸਾਨੂੰ ਅਨੇਕਾਂ ਮੁਸ਼ਕਲਾਂ ਝੱਲ ਕੇ ਇੱਥੋਂ ਤਕ ਲੈ ਕੇ ਆਉਂਦੇ ਹਨ ਜੇਕਰ ਅਸੀਂ ਪੜ੍ਹਾਈ ਕਰਕੇ ਉਨ੍ਹਾਂ ਦਾ ਨਾਮ ਰੌਸ਼ਨ ਕਰਨ ਦੀ ਬਜਾਏ ਨਸ਼ਿਆਂ ਵਿੱਚ ਪੈ ਕੇ ਉਨ੍ਹਾਂ ਦੀ ਬਣਾਈ ਜਿੱਤ ਨੂੰ ਖ਼ਰਾਬ ਕਰੀਏ ਤਾਂ ਸਾਡੇ ਲਈ ਚੰਗਾ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਇਲਾਕੇ ਵਿੱਚੋਂ ਜੁਰਮ ਅਤੇ ਨਸ਼ਿਆਂ ਨੂੰ ਜੜ੍ਹ ਤੋਂ ਤਾਂ ਹੀ ਖ਼ਤਮ ਕੀਤਾ ਜਾ ਸਕਦਾ। ਜੇਕਰ ਲੋਕ ਪੁਲਸ ਨੂੰ ਸਹਿਯੋਗ ਦੇਣਗੇ,ਕਿਉਂਕਿ ਬਿਨਾਂ ਸੂਚਨਾ ਦਿੱਤੇ ਸਮਾਜ ਨੂੰ ਘੁੰਣ ਵਾਂਗ ਖਾਂ ਰਹੇ ਹਨ ਇਹ ਤਸਕਰ ਪੁਲਸ ਦੀ ਗ੍ਰਿਫ਼ਤ ’ਚ ਨਹੀਂ ਆ ਸਕਦੇ।ਜੇਕਰ ਕੋਈ ਵੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰ ਕੇ ਚੰਗੇ ਇਨਸਾਨ ਬਣੀਏ ਤਾਂ ਜੋ ਦੁਨੀਆ ਅਤੇ ਸਾਡੇ ਮਾਪੇ ਸਾਡੇ ਤੇ ਮਾਣ ਕਰ ਸਕਣ। ਸਕੂਲਾਂ ਦੇ ਬੱਚਿਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਜਾਗਰੂਕ ਕਰਨ ਲਈ ਇੱਕ ਨਾਟਕ ਖੇਡਿਆਂ ਗਿਆ,ਜਿਸ ਵਿੱਚ ਉਨ੍ਹਾਂ ਕਿਹਾ ਕਿ ਅਸੀ ਪ੍ਰਣ ਕਰੀਏ ਕਿ ਪੂਰੀ ਜਿੰਦਗੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਾਂਗੇ ਅਤੇ ਨਾ ਹੀ ਕਿਸੇ ਨੂੰ ਕਰਨ ਦਿਆਂਗੇ। ਇਸ ਤੋਂ ਪਹਿਲਾਂ ਐੱਸ.ਡੀ.ਐੱਮ. ਤਪਾ ਵਰਜੀਤ ਸਿੰਘ ਵਾਲੀਆ,ਡੀ.ਐੱਸ.ਪੀ. ਤਪਾ ਬਲਜੀਤ ਸਿੰਘ ਬਰਾੜ,ਨਾਇਬ ਤਹਿਸੀਲਦਾਰ ਅਵਤਾਰ ਸਿੰਘ,ਬੀ.ਡੀ.ਪੀ.ਓ ਸ਼ਹਿਣਾ ਗੁਰਮੇਲ ਸਿੰਘ,ਪ੍ਰਿੰਸੀਪਲ ਯੂਨੀਵਰਸਿਟੀ ਗੁਰਬਖਸ਼ੀਸ ਸਿੰਘ,ਥਾਣਾ ਮੁੱਖੀ ਜਗਜੀਤ ਸਿੰਘ ਘੁੰਮਾਣ,ਥਾਣਾ ਮੁੱਖੀ ਸਹਿਣਾ ਨਰਦੇਵ ਸਿੰਘ,ਥਾਣਾ ਮੁੱਖੀ ਭਦੋੜ ਮੁਨੀਸ਼ ਕੁਮਾਰ,ਥਾਣਾ ਮੁੱਖੀ ਰੂੜੇਕੇ ਕਲਾਂ ਪਰਮਜੀਤ ਸਿੰਘ ਨੇ ਗੁਰਦਸਤੇ ਦੇਕੇ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਕੈਂਪਸ ਦਾ ਦੌਰਾ ਕਰਕੇ ਜਾਣਕਾਰੀ ਲਈ।

ਇਸ ਮੌਕੇ ਜ਼ਿਲ੍ਹਾ ਖੁਰਾਕ ਸਪਲਾਈ ਅਫ਼ਸਰ ਹਰਪ੍ਰੀਤ ਸਿੰਘ,ਐੱਸ.ਐੱਮ.ਓ. ਪ੍ਰਵੇਸ਼ ਕੁਮਾਰ,ਕਾਰਜਸਾਧਕ ਅਫਸਰ ਬਾਲਕ੍ਰਿਸਨ ਗੋਗੀਆ,ਰਣਜੀਤ ਸਿੰਘ ਬਰਨਾਲਾ,ਸਰਪੰਚ ਗੁਰਜੰਟ ਸਿੰਘ,ਸਰਪੰਚ ਜੋਗਿੰਦਰ ਸਿੰਘ ਬਰਾੜ,ਸਰਪੰਚ ਗੁਲਾਬ ਸਿੰਘ,ਸਰਪੰਚ ਲਖਵਿੰਦਰ ਸਿੰਘ,ਸਾਬਕਾ ਚੇਅਰਮੈਨ ਰਣਦੀਪ ਸਿੰਘ ਢਿਲਵਾਂ,ਪਿੰਡ ਦੇ ਪੰਚ,ਨੰਬਰਦਾਰ ਪਤਵੰਤੇ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਭੀਮ ਸ਼ੈਨ ਸ਼ਰਮਾ ਨੇ ਬਾਖੂਬੀ ਨਿਭਾਈ।      


Shyna

Content Editor

Related News