ਜੁਰਮ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਲੋਕ ਸਹਿਯੋਗ ਦੇਣ ਨਵ-ਨਿਯੁਕਤ ਡੀ.ਐੱਸ.ਪੀ.

10/16/2021 2:14:42 PM

ਤਪਾ ਮੰਡੀ (ਸ਼ਾਮ,ਗਰਗ): ਨਵ-ਨਿਯੁਕਤ ਡੀ.ਐੱਸ.ਪੀ. ਤਪਾ ਜਤਿੰਦਰਪਾਲ ਸਿੰਘ ਜੋ ਪਟਿਆਲਾ ਵਿਜੀਲੈਂਸ ਤੋਂ ਬਦਲ ਕੇ ਆਏ ਹਨ ਨੇ ਚਾਰਜ ਸੰਭਾਲਕੇ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ’ਚੋਂ ਜੁਰਮ ਅਤੇ ਨਸ਼ਿਆਂ ਨੂੰ ਜੜ੍ਹ ਤੋਂ ਤਾਂ ਹੀ ਖ਼ਤਮ ਕੀਤਾ ਜਾ ਸਕਦਾ ਹੈ,ਜੇਕਰ ਲੋਕ ਪੁਲਸ ਨੂੰ ਸਹਿਯੋਗ ਦੇਣ,ਕਿਉਂਕਿ ਬਿਨਾਂ ਸੂਚਨਾ ਦਿੱਤੇ ਸਮਾਜ ਨੂੰ ਘੁੰਣ ਵਾਂਗ ਖਾ ਰਹੇ ਇਹ ਤਸਕਰ ਪੁਲਸ ਦੀ ਗ੍ਰਿਫ਼ਤ ਵਿੱਚ ਨਹੀਂ ਆ ਸਕਦੇ। ਉਨ੍ਹਾਂ ਕਿਹਾ ਕਿ 2019 ’ਚ ਪ੍ਰਮੋਸ਼ਨ ਹੋਣ ਤੋਂ ਬਾਅਦ ਉਹ ਖੰਨਾ,ਪਟਿਆਲਾ ਆਦਿ ਸਟੇਸ਼ਨਾਂ ਤੇ ਬਤੌਰ ਡੀ.ਐੱਸ.ਪੀ. ਸੇਵਾ ਨਿਭਾ ਚੁੱਕੇ ਹਨ।

ਉਸ ਤੋਂ ਪਹਿਲਾਂ ਉਨ੍ਹਾਂ 1997 ’ਚ ਬਤੌਰ ਸਹਾਇਕ ਥਾਣੇਦਾਰ ਦੇ ਤੌਰ ’ਤੇ ਤਪਾ ਸੇਵਾ ਨਿਭਾਈ ਤੋਂ ਬਾਅਦ ਮਹਿਲ ਕਲਾਂ,ਸਹਿਣਾ,ਭਦੋੜ,ਪਟਿਆਲਾ,ਮਾਨਸਾ ਤੋਂ ਇਲਾਵਾ ਹੋਰ ਜ਼ਿਲ੍ਹਿਆਂ ’ਚ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਹੁਣ ਉਨ੍ਹਾਂ ਨੂੰ ਤਪਾ ਵਿਖੇ ਬਤੌਰ ਡੀ.ਐੱਸ.ਪੀ. ਸੇਵਾ ਨਿਭਾਉਣ ਦੀ ਡਿਊਟੀ ਮਿਲੀ ਹੈ। ਉਨ੍ਹਾਂ ਕਿਹਾ ਕਿ ਆਗਾਮੀ ਤਿਉਹਾਰਾਂ,ਝੋਨੇ ਦੇ ਸੀਜ਼ਨ ਅਤੇ ਮੰਡੀਆਂ ’ਚ ਭੀੜ ਹੋਣ ਕਾਰਨ ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਉਹ ਆਪਣਾ ਸਾਮਾਨ ਦੁਕਾਨ ਦੇ ਅੰਦਰ ਹੀ ਰੱਖਣ ਤਾਂ ਕਿ ਟਰੈਫਿਕ ’ਚ ਵਿਘਨ ਨਾ ਪਵੇ। ਇਸ ਤੋਂ ਪਹਿਲੇ ਡੀ.ਐੱਸ.ਪੀ. ਬਲਜੀਤ ਸਿੰਘ ਬਰਾੜ ਦਾ ਫਾਜ਼ਿਲਕਾ ਵਿਖੇ ਤਬਾਦਲਾ ਹੋ ਗਿਆ ਹੈ। ਉਨ੍ਹਾਂ ਥਾਣਾ ਤਪਾ ਦੇ ਐੱਸ.ਐੱਚ.ਓ. ਜਸਵਿੰਦਰ ਸਿੰਘ,ਥਾਣਾ ਮੁੱਖੀ ਭਦੋੜ ਪਰਮਜੀਤ ਸਿੰਘ,ਥਾਣਾ ਮੁੱਖੀ ਸਹਿਣਾ ਨਰਦੇਵ ਸਿੰਘ,ਥਾਣਾ ਮੁੱਖੀ ਰਮਨਦੀਪ ਸਿੰਘ ਅਤੇ ਸਮੇਤ ਮੁੱਖ ਮੁਨਸੀਆਂ ਨਾਲ ਮੀਟਿੰਗ ਕਰਕੇ ਜਾਣ-ਪਹਿਚਾਣ ਕੀਤੀ ਗਈ। ਇਸ ਮੋਕੇ ਰੀਡਰ ਤਸਸੇਮ ਸਿੰਘ ਵੀ ਹਾਜ਼ਰ ਸੀ। 


Shyna

Content Editor

Related News