ਮਜ਼ਦੂਰ ਦੀ ਖੁਦਕੁਸ਼ੀ ਦੇ ਮਾਮਲੇ ''ਚ ਅਧਿਕਾਰੀਆਂ ਦੇ ਭਰੋਸੇ ਕਰਵਾਇਆ ਲਾਸ਼ ਦਾ ਸਸਕਾਰ

05/12/2020 7:57:02 PM

ਲੁਧਿਆਣਾ (ਰਾਜ) : ਰਾਸ਼ਨ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਵਾਲੇ ਅਜੀਤ ਰਾਏ ਦੀ ਲਾਸ਼ ਦਾ ਪੁਲਸ ਨੇ ਪੋਸਟਮਾਰਟਮ ਕਰਵਾਇਆ। ਪਹਿਲਾਂ ਪੀੜਤ ਪਰਿਵਾਰ ਅਤੇ ਮਜ਼ਦੂਰ ਜਥੇਬੰਦੀ ਨੇ ਮ੍ਰਿਤਕ ਦੀ ਲਾਸ਼ ਦਾ ਸਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਉਹ ਮੁਆਵਜ਼ੇ ਦੀ ਮੰਗ ਕਰ ਰਹੇ ਸਨ ਪਰ ਬਾਅਦ 'ਚ ਮਜ਼ਦੂਰ ਜਥੇਬੰਦੀ ਦੇ ਨੇਤਾਵਾਂ ਦੀ ਡੀ. ਸੀ. ਪੀ. ਨਾਲ ਮੀਟਿੰਗ ਹੋਈ, ਜਿੱਥੇ ਡੀ. ਸੀ. ਪੀ. ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਤਾਂ ਜਾ ਕੇ ਉਹ ਸਸਕਾਰ ਲਈ ਤਿਆਰ ਹੋਏ। ਹਾਲਾਂਕਿ ਸ਼ਾਮ ਨੂੰ ਮ੍ਰਿਤਕ ਦੀ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ ► ਅਰਧ-ਬੇਰੁਜ਼ਗਾਰੀ ਕਾਰਣ ਅਧਿਆਪਕ ਮਜ਼ਦੂਰੀ ਕਰਨ ਲਈ ਹੋਏ ਮਜਬੂਰ

ਇਲਾਕੇ ਵਿਚ ਮਾਹੌਲ ਤਣਾਅ ਭਰਿਆ ਨਾ ਹੋਵੇ, ਇਸ ਦੇ ਲਈ ਇਲਾਕੇ 'ਚ ਪੁਲਸ ਫੋਰਸ ਲੱਗੀ ਰਹੀ। ਗੌਰ ਹੋਵੇ ਕਿ ਸ਼ਨੀਵਾਰ ਦੀ ਦੇਰ ਰਾਤ ਰਾਜੀਵ ਗਾਂਧੀ ਕਾਲੋਨੀ ਦੇ ਰਹਿਣ ਵਾਲੇ ਅਜੀਤ ਰਾਏ ਨੇ ਖੁਦਕੁਸ਼ੀ ਕਰ ਲਈ ਸੀ ਜੋ ਕਿ ਐਤਵਾਰ ਦੀ ਸਵੇਰ ਪਤਾ ਲੱਗਾ ਸੀ। ਉਸ ਦੇ ਪਰਿਵਾਰ ਦਾ ਦੋਸ਼ ਸੀ ਕਿ ਰਾਸ਼ਨ ਨਾ ਮਿਲਣ ਕਾਰਨ ਅਜੀਤ ਪ੍ਰੇਸ਼ਾਨ ਸੀ। ਇਸ ਲਈ ਉਸ ਨੇ ਖੁਦਕੁਸ਼ੀ ਕੀਤੀ ਹੈ। ਇਸ ਕੇਸ 'ਚ ਪੀੜਤ ਪਰਿਵਾਰ ਨੂੰ ਮਿਲਣ ਲਈ ਸ਼੍ਰੋਅਦ ਦੇ ਨੇਤਾ ਅਤੇ ਹੋਰ ਨੇਤਾ ਵੀ ਪੁੱਜੇ, ਜਿਨ੍ਹਾਂ ਨੇ ਮੁਆਵਜ਼ਾ ਦਿਵਾਉਣ ਦਾ ਭਰੋਸਾ ਦਿੱਤਾ। ਉਧਰ ਏ. ਸੀ. ਪੀ. ਵੈਭਵ ਸਹਿਗਲ ਦਾ ਕਹਿਣਾ ਹੈ ਕਿ ਕੁਝ ਮਜ਼ਦੂਰ ਨੇਤਾ ਡੀ. ਸੀ. ਪੀ. ਅਸ਼ਵਨੀ ਕਪੂਰ ਨੂੰ ਮਿਲੇ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਦੀ ਗੱਲ ਰੱਖੀ ਹੈ, ਜੋ ਕਿ ਡੀ. ਸੀ. ਪੀ. ਸਾਹਿਬ ਨੇ ਉਸ ਦਾ ਪੱਤਰ ਅੱਗੇ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ ► ਅੰਮ੍ਰਿਤਸਰ: ਬਾਬਾ ਬਕਾਲਾ 'ਚ ਦੋ ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਸਾਹਮਣੇ

Anuradha

This news is Content Editor Anuradha