ਖੁਦਰਾ ਸੰਪਤੀ ਕਰੈਡਿਟ ਕੇਂਦਰ ਦਾ ਕੀਤਾ ਉਦਘਾਟਨ

05/03/2018 9:52:29 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸਥਾਨਕ ਮਲੋਟ ਰੋਡ ਸਥਿਤ ਭਾਰਤੀ ਸਟੇਟ ਬੈਂਕ ਦੀ ਮੁੱਖ ਸ਼ਾਖਾ ਵਿਖੇ ਖੁਦਰਾ ਸੰਪਤੀ ਕਰੈਡਿਟ ਕੇਂਦਰ ਦਾ ਉਦਘਾਟਨ ਬਠਿੰਡਾ ਰੀਜਨ 3 ਦੇ ਰੀਜਨ ਮੈਨੇਜਰ ਸਤਿੰਦਰ ਛਾਬੜਾ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਬਠਿੰਡਾ ਰੀਜਨ 3 ਦਾ ਦੂਜਾ ਖੁਦਰਾ ਸੰਪਤੀ ਕਰੈਡਿਟ ਕੇਂਦਰ ਹੈ। ਇਸ ਤੋਂ ਪਹਿਲਾ ਫਾਜ਼ਿਲਕਾ ਵਿਖੇ ਇਹ ਕੇਂਦਰ ਖੋਲਿਆ ਗਿਆ । ਇਸ ਕੇਂਦਰ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ ਅਤੇ ਨਜਦੀਕੀ ਬਰਾਂਚਾਂ ਦੇ ਹਰ ਕਿਸਮ ਦੇ ਕਰਜੇ ਇਸ ਕੇਂਦਰ ਤੋਂ ਪਾਸ ਹੋਇਆ ਕਰਨਗੇ, ਜਿਸ ਨਾਲ ਇਹ ਕੰਮ ਜਲਦੀ ਹੋਵੇਗਾ ਅਤੇ ਲੋਕਾਂ ਨੂੰ ਸਹੂਲਤ ਮਿਲੇਗੀ। ਇਸ ਮੌਕੇ ਚੀਫ਼ ਮੈਨੇਜਰ ਰਛਪਾਲ ਸਿੰਘ ਸਿੱਧੂ, ਨੀਰਜ਼ ਗੁਪਤਾ ਕੇਂਦਰ ਮੈਨੇਜਰ ਸਮੇਤ ਸਮੁੱਚਾ ਸਟਾਫ਼ ਹਾਜ਼ਰ ਸੀ।