ਕੋਵਿਡ ਉਲੰਘਣਾ ਖ਼ਿਲਾਫ਼ ਸਖਤ ਹੋਈ ਪੁਲਸ, 4 ਬੱਸਾਂ ਤੇ 8 ਕਾਰਾਂ ’ਚ ਸਮਰੱਥਾ ਤੋਂ ਜ਼ਿਆਦਾ ਲੋਕਾਂ ਦੇ ਕੀਤੇ ਗਏ ਚਲਾਨ

05/14/2021 4:27:15 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਕੁਲਦੀਪ ਰਿਣੀ): ਐੱਸ.ਐਸ.ਪੀ. ਡੀ ਸੁਡਰਵਿਲੀ ਦੀਆਂ ਹਦਾਇਤਾਂ ’ਤੇ ਪੁਲਸ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਜਿੱਥੇ ਪੁਲਸ ਜਨਤਕ ਥਾਵਾਂ ’ਤੇ ਕੋਵਿਡ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖਤੀ ਵਰਤ ਰਹੀ ਹੈ, ਉਥੇ ਹੀ ਪੁਲਸ ਵੱਲੋਂ ਮੇਨ ਰੋਡਾਂ ’ਤੇ ਬੱਸਾਂ ’ਤੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ।

ਐੱਸ.ਪੀ. ਕੁਲਵੰਤ ਰਾਏ ਨੇ ਦੱਸਿਆ ਕਿ ਐੱਸ.ਆਈ. ਰਮਨ ਕੁਮਾਰ ਮੁੱਖ ਅਫ਼ਸਰ ਥਾਣਾ ਬਰੀਵਾਲਾ ਅਤੇ ਪੁਲਸ ਪਾਰਟੀ ਸਮੇਤ ਨਾਕਿਆਂ ’ਤੇ ਜਾ ਕੇ ਲੋਕਾਂ ਨੂੰ ਮਾਸਕ ਵੰਡ ਕੇ ਕੋਰੋਨਾ ਵਾਇਰਸ ਬਿਮਾਰੀ ਤੋਂ ਜਾਗਰੂਕ ਕੀਤਾ ਗਿਆ ਅਤੇ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਵੱਖ-ਵੱਖ ਕੰਪਨੀ ਦੀਆਂ 4 ਬੱਸਾਂ, ਜਿਨ੍ਹਾਂ ਵਿੱਚ 50 ਫ਼ੀਸਦੀ ਤੋਂ ਜ਼ਿਆਦਾ ਸਵਾਰੀਆਂ ਬੈਠੀਆਂ ਸਨ, ਉਨ੍ਹਾਂ ਦੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ 8 ਕਾਰਾਂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾ ਦੀ ਪਾਲਣਾ ਨਾ ਕਰਦੇ ਹੋਏ ਸਮਰਥਾ ਤੋਂ ਵੱਧ ਵਿਅਕਤੀ ਸਫ਼ਰ ਕਰ ਰਹੇ ਸਨ, ਉਨ੍ਹਾਂ ਦੇ ਵੀ ਪੁਲਸ ਨੇ ਚਲਾਨ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਅਕਤੀ ਵੱਲੋਂ ਮਾਸਕ ਨਹੀਂ ਪਾਏ ਗਏ ਅਤੇ ਪਬਲਿਕ ਥਾਵਾਂ ’ਤੇ ਥੁੱਕਣ ਤਹਿਤ 18 ਚਲਾਨ ਕੀਤੇ ਗਏ ਹਨ। ਐੱਸ.ਪੀ. ਨੇ ਦੱਸਿਆ ਕਿ ਪਿਛਲੇ 8 ਦਿਨਾਂ ਵਿੱਚ ਜ਼ਿਲ੍ਹਾਂ ਪੁਲਸ ਵੱਲੋਂ 252 ਵਿਅਕਤੀਆਂ ਦੇ ਮਾਸਕ ਨਾ ਪਾਉਣ ’ਤੇ ਚਲਾਨ ਕੀਤੇ ਗਏ ਅਤੇ ਪਬਲਿਕ ਥਾਵਾਂ ’ਤੇ ਥੁੱਕਣ ਵਾਲੇ 1008, ਸੋਸ਼ਲ ਡਿਸਟੈਂਸਿੰਗ ਤਹਿਤ 16 ਚਲਾਨ ਕੀਤੇ ਗਏ ਅਤੇ ਇਨ੍ਹਾਂ ਸਾਰਿਆਂ ਤੋਂ ਕੁੱਲ 7,88000 ਰੁਪਏ ਜੁਰਮਾਨਾ ਵਸੁਲਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਵਿਅਕਤੀ ਪੰਜਾਬ ਸਰਕਾਰ ਦੀਆ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨ।


Shyna

Content Editor

Related News