ਸੂਬਾ ਸਰਕਾਰ ਨੇ ਤਿੰਨ ਜ਼ਿਲਿ੍ਹਆਂ ’ਚ ਕੋਵਿਡ ਵੈਕਸੀਨ ਨੂੰ ਸਟੋਰ ਕਰਨ ਦੇ ਕੀਤਾ ਪੂਰੇ ਇੰਤਜਾਮ: ਸਿਹਤ ਮੰਤਰੀ ਸਿੱਧੂ

01/05/2021 4:20:14 PM

ਤਪਾ ਮੰਡੀ (ਸ਼ਾਮ,ਗਰਗ): ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਜੋ ਤਪਾ ਦੇ ਜੰਮਪਲ ਹਨ ਨੇ ਆਪਣੇ ਨਿਵਾਸ ਸਥਾਨ ਤੇ ਕਿਹਾ ਕਿ ਪੰਜਾਬ ’ਚ ਕੋਵਿਡ ਵੈਕਸੀਨ ਲੋਕਾਂ ਨੂੰ ਲਾਉਣ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਸਟੇਟ ਪੱਧਰ ਤੋਂ ਇਲਾਵਾ ਹੁਸ਼ਿਆਰਪੁਰ,ਅੰਮਿ੍ਰਤਸਰ ਅਤੇ ਫਿਰੋਜ਼ਪੁਰ ’ਚ ਵੈਕਸੀਨ ਨੂੰ ਸਟੋਰ ਕਰਨ ਦੇ ਇੰਤਜਾਮ ਮੁਕੰਮਲ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਵੈਕਸੀਨ ਸਭ ਤੋਂ ਪਹਿਲਾਂ ਕੋਵਿਡ-19 ਦੇ ਖ਼ਿਲਾਫ਼ ਲੜੀ ਜਾ ਰਹੀ ਜੰਗ ’ਚ ਫਰੰਟ ਲਾਈਨ ਤੇ ਕੋਰੋਨਾ ਨਜਿੱਠਣ ਲਈ ਸਿਹਤ ਵਿਭਾਗਾਂ ਦਾ ਸਟਾਫ਼ ਤੇ ਦੂਜੇ ਨੰਬਰ ਪੁਲਸ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੁਲਾਜ਼ਮ ਜਿਹੜੇ ਮੂਹਰੀਆਂ ਸਫਾ ’ਚ ਲੜ ਰਹੇ ਉਨ੍ਹਾਂ ਦਾ ਟੀਕਾਕਰਣ ਕੀਤਾ ਜਾਵੇਗਾ। 

ਇਸ ਤੋਂ ਅੱਗੇ 70 ਸਾਲ ਦੀ ਉਮਰ ਤੱਕ ਵੱਖ-ਵੱਖ ਬੀਮਾਰੀਆਂ ਨਾਲ ਜੂਝਨ ਵਾਲੇ ਬਜੁਰਗਾਂ ਜਾਂ 50 ਸਾਲ ਤੱਕ ਦੇ ਰੋਗੀਆਂ ਦਾ ਟੀਕਾਕਰਣ ਕੀਤਾ ਜਾਵੇਗਾ। ਇਸ ਤੋਂ ਅੱਗੇ ਨੌਜਵਾਨ ਅਤੇ ਬੀਬੀਆਂ ਨੂੰ ਲਾਈਨ ’ਚ ਰੱਖਿਆ ਗਿਆ ਹੈ। ਵੈਕਸੀਨ ਟੀਕਾਕਰਣ ਲੁਧਿਆਣਾ, ਨਵਾਂਸਹਿਰ ਅਤੇ ਪਟਿਆਲਾ ’ਚ ਕੀਤਾ ਜਾ ਰਿਹਾ ਹੈ। 22 ਜ਼ਿਲਿ੍ਹਆਂ ਦੇ ਵੱਡੇ ਹਸਪਤਾਲ ਅਤੇ ਦੂਜੇ ਦਰਜੇ ਦੇ 127 ਹਸਪਤਾਲ ਅਤੇ ਕੁੱਲ 529 ਟੀਕਾਕਰਣ ਦੇ ਸੈਂਟਰ ਬਣਾਏ ਗਏ ਹਨ। ਕੋਵਿਡ ਵੈਕਸੀਨ ਦੇ ਖਿਲਾਫ ਉਠ ਰਹੇ ਕੁਝ ਕਿੰਤੂ,ਪਰੰਤੂ ਦੇ ਸੰਬੰਧ ’ਚ ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਪੰਜਾਬ ਪੱਧਰ ਦੇ ਵੱਡੇ ਡਾਕਟਰਾਂ ਦੀਆਂ ਟੀਮਾਂ ਨੇ ਇਸ ਵੈਕਸੀਨ ਦੀ ਜਾਂਚ ਕੀਤੀ ਹੈ। ਇਸ ਲਈ ਮੈਂ ਇਸ ਪ੍ਰਤੀ ਮੈਂ ਕੁਝ ਨਹੀ ਕਹਿ ਸਕਦਾ ਪਰ ਟੀਕਾਕਰਣ ਪੂਰੀ ਜਾਂਚ ਪੜਤਾਲ ਤੋਂ ਬਾਅਦ ਕੀਤਾ ਜਾ ਕਿਹਾ ਹੈ। ਇਸ ਮੌਕੇ ਸਿਵਿਲ ਸਰਜਨ ਹਰਿੰਦਰ ਗਰਗ,ਐੱਸ.ਐੱਮ.ਓ. ਤਪਾ ਜਸਬੀਰ ਔਲਖ,ਮਾਰਕੀਟ ਕਮੇਟੀ ਦੇ ਚੇਅਰਮੈਨ ਅਮਰਜੀਤ ਸਿਾਂਘ ਧਾਲੀਵਾਲ,ਵਾਈਸ ਚੇਅਰਮੈਨ ਭੁਪਿੰਦਰ ਸਿੰਘ ਸਿੱਧੂ,ਮੁਨੀਸ਼ ਬਾਂਸਲ ਚੇਅਰਮੈਨ ਐਟੀਨਾਰਕੋਟਿਕ ਸੈਲ ਹਲਕਾ ਭਦੋੜ,ਬੂਟਾ ਸਿੰਘ ਰੋਸ਼ਾ,ਸੱਤ ਪਾਲ ਕਛਿਆੜਾ,ਲਾਲ ਚੰਦ ਆਲੀਕੇ,ਜੀਤ ਸਿਾਂਘ ਆਲੀਕੇ ਵੀਰਾਂ ਸਿੰਘ,ਮਹੰਤ ਬੁੱਕਣ ਦਾਸ,ਮਹੰਤ ਸੋਮ ਦਾਸ,ਮਹੰਤ ਰਘੁਵੀਰ ਦਾਸ ਆਦਿ ਹਾਜ਼ਰ ਸਨ।


Shyna

Content Editor

Related News