ਸਿਹਤ ਵਿਭਾਗ ਵੱਲੋਂ ਪਿੰਡ ਲਖ਼ਮੀਰ ਕੇ ਉਤਾੜ ਵਿਖੇ 103 ਲੋਕਾਂ ਦੀ ਕੀਤੀ ਗਈ ਕੋਵਿਡ ਸੈਂਪਲਿੰਗ

06/17/2021 7:44:06 PM

ਫਿਰੋਜ਼ਪੁਰ(ਹਰਚਰਨ, ਬਿੱਟੂ)- ਕੋਰੋਨਾ ਮਹਾਮਾਰੀ ਦਾ ਦੂਜਾ ਗੇੜ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ, ਜਿਸਨੂੰ ਵੇਖਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਸੀ. ਐੱਚ. ਸੀ. ਮਮਦੋਟ ਦੇ ਐੱਸ.ਐੱਮ.ਓ. ਡਾਕਟਰ ਰਾਜੀਵ ਕੁਮਾਰ ਬੈਂਸ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਛਾਂਗਾ ਖੁਰਦ ਦੇ ਅਧੀਨ ਆਉਂਦੇ ਪਿੰਡ ਲਖ਼ਮੀਰ ਕੇ ਉਤਾੜ ਵਿਖੇ 103 ਲੋਕਾਂ ਦੇ ਕੋਰੋਨਾ ਦੇ ਸੈਂਪਲ ਲਏ ਗਏ।

PunjabKesariਇਸ ਪਿੰਡ ਵਿੱਚ ਕੋਰੋਨਾ ਦੇ ਕੇਸ ਵਧਣ ਕਾਰਨ ਪਿਛਲੇ ਕਾਫੀ ਦਿਨਾਂ ਤੋਂ ਕੋਰੋਨਾ ਦੇ ਸੈਂਪਲ ਲਏ ਜਾ ਰਹੇ ਹਨ, ਪਰ ਪਿਛਲੇ ਤਿੰਨ ਦਿਨਾਂ ਤੋਂ ਜੋ ਵੀ ਸੈਂਪਲ ਲਏ ਗਏ ਹਨ, ਉਹ ਸਭ ਨੈਗਟਿਵ ਆ ਰਹੇ ਹਨ। ਕੋਰੋਨਾ ਦੇ ਸੈਂਪਲਾਂ ਦੌਰਾਨ ਪਿੰਡ ਦੀ ਪੰਚਾਇਤ ਅਤੇ ਆਮ ਲੋਕਾਂ ਵੱਲੋਂ ਕਾਫੀ ਸਹਿਯੋਗ ਕੀਤਾ ਗਿਆ। ਇਸ ਮੌਕੇ ਕੋਰੋਨਾ ਦੇ ਵੱਧ ਤੋਂ ਵੱਧ ਟੈਸਟ ਕਰਾਵਾਉਣ ਲਈ ਅਤੇ ਵੈਕਸੀਨ ਵੱਧ ਤੋਂ ਵੱਧ ਲਗਵਾਉਣ ਲਈ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸੀ. ਐੱਚ. ਓ. ਅੰਜੂ ਬਾਲਾ, ਐੱਮ. ਪੀ. ਐੱਚ.ਡਬਲਯੂ. ਸਤਿੰਦਰ ਅਤੇ ਆਸ਼ਾ ਵਰਕਰ ਸੰਤੋਸ਼ ਕੁਮਾਰੀ ਆਦਿ ਹਾਜਰ ਸਨ।


Bharat Thapa

Content Editor

Related News