ਆਂਗਨਵਾੜੀ ਸੈਂਟਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਚੋਰਾਂ ਨੇ ਬੋਲਿਆ ਧਾਵਾ

05/27/2020 1:57:13 PM

ਗੁਰੂਹਰਸਹਾਏ (ਆਵਲਾ,ਵਿਪਨ): ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਦੇਸ਼ ਨੂੰ 31ਮਈ ਤੱਕ ਲਾਕਡਾਊਨ ਕੀਤਾ ਹੋਇਆ ਹੈ। ਸਰਕਾਰ ਵਲੋਂ ਸਕੂਲਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਪੂਰਨ ਤੌਰ 'ਤੇ ਅਗਲੇ ਹੁਕਮਾਂ ਤੱਕ ਬੰਦ ਕੀਤੇ ਹੋਏ ਹਨ।ਉੱਥੇ ਹੀ ਦੂਸਰੇ ਪਾਸੇ ਇਸ ਦਾ ਫਾਇਦਾ ਚੁੱਕਦੇ ਹੋਏ ਸ਼ਹਿਰ 'ਚ ਚੋਰਾਂ ਵੱਲੋਂ ਲਗਾਤਾਰ ਚੋਰੀਆਂ ਕਰਨ ਦਾ ਸਿਲਸਿਲਾ ਜਾਰੀ ਹੈ।ਬੀਤੀ ਰਾਤ ਪਿੰਡ ਮਾੜੇ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਆਂਗਨਵਾੜੀ ਸੈਂਟਰ ਵਿਖੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਸਕੂਲ ਦੇ ਸਟਾਫ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਵਲੋਂ ਫੋਨ ਕਰਕੇ ਇਹ ਦੱਸਿਆ ਗਿਆ ਕਿ ਸਕੂਲ 'ਚ ਚੋਰੀ ਹੋ ਗਈ ਹੈ ਅਤੇ ਮੌਕੇ ਤੇ ਪਹੁੰਚੇ ਪਿੰਡ ਦੇ ਸਰਪੰਚ,ਮੈਂਬਰ,ਆਂਗਣਵਾੜੀ ਵਰਕਰ ਅਤੇ ਹੋਰ ਪਿੰਡ ਦੇ ਲੋਕ ਪਹੁੰਚੇ।ਚੋਰਾਂ ਵਲੋਂ ਸਕੂਲ ਦੇ ਦਫ਼ਤਰ ਤੇ ਕਮਰਿਆਂ ਦੇ ਜਿੰਦਰੇ ਤੋੜ ਕੇ ਚੋਰਾਂ ਵਲੋਂ ਅਧਿਆਪਕ ਹਾਜ਼ਰੀ ਵਾਲੀ ਬਾਇਓਮੈਟ੍ਰਿਕ ਮਸ਼ੀਨ ਅਤੇ ਦਫ਼ਤਰ 'ਚ ਲੱਗੇ ਕੇਂਦਰ ਸਰਕਾਰ ਵਲੋਂ ਬੀਬੀ ਐੱਨ ਐੱਲ ਇੰਟਰਨੈੱਟ ਦੇ ਬਕਸੇ 'ਚੋਂ ਸਾਰਾ ਸਾਮਾਨ ਅਤੇ 50 ਕਿਲੋ ਕਣਕ,50 ਕਿਲੋ ਚਾਵਲ ਵੀ ਚੋਰ ਚੋਰੀ ਕਰਕੇ ਲੈ ਗਏ। ਦੂਜੇ ਪਾਸੇ ਆਂਗਣਵਾੜੀ ਸੈਂਟਰ ਨੰਬਰ, 2 'ਚੋਂ 20 ਕਿਲੋ ਖੰਡ ਵੀ ਚੋਰ ਚੋਰੀ ਕਰਕੇ ਲੈ ਗਏ।ਇਸ ਸਬੰਧੀ ਸਕੂਲ ਪ੍ਰਬੰਧਕਾਂ ਵੱਲੋਂ ਥਾਣਾ ਗੁਰੂਹਰਸਹਾਏ ਵਿਖੇ ਸਕੂਲ ਵਿੱਚ ਹੋਈ ਚੋਰੀ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀਆਂ ਵਲੋਂ ਚੋਰੀ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।ਸਕੂਲ ਪ੍ਰਬੰਧਕਾਂ ਨੇ ਮੰਗ ਕੀਤੀ ਹੈ ਕਿ ਜਲਦ ਤੋ ਜਲਦ ਚੋਰਾਂ ਨੂੰ ਫੜ੍ਹ ਕੇ ਸਕੂਲ 'ਚੋ ਚੋਰੀ ਹੋਇਆ ਸਾਮਾਨ ਉਨ੍ਹਾਂ ਕੋਲੋ ਬਰਾਮਦ ਕਰਕੇ ਸਕੂਲ ਨੂੰ ਵਾਪਸ ਦਿਵਾਇਆ ਜਾਵੇ।


Shyna

Content Editor

Related News