ਪੰਜਾਬ ''ਚ ਰੋਜ਼ਾਨਾ 9480 ਲੋਕਾਂ ਦੀ ਹੋਵੇਗੀ ਕੋਰੋਨਾ ਜਾਂਚ, ਜ਼ਿਲ੍ਹਿਆਂ ਨੂੰ ਭੇਜਿਆ ਗਿਆ ਬਿਓਰਾ

06/10/2020 11:41:17 AM

ਲੁਧਿਆਣਾ (ਸਹਿਗਲ) : ਕੋਰੋਨਾ ਵਾਇਰਸ ਦੇ ਕੇਸਾਂ 'ਚ ਦਿਨੋਂ-ਦਿਨ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਸੂਬੇ ਦੇ ਸਿਹਤ ਮਹਿਕਮੇ ਦੇ ਸਾਰੇ ਜ਼ਿਲ੍ਹਿਆਂ ਦੇ ਰੋਜ਼ ਨਮੂਨੇ ਲੈਣ ਦੇ ਟੀਚੇ 'ਚ ਵਾਧਾ ਕਰ ਦਿੱਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਦੀ ਵਿਸ਼ੇਸ਼ ਸਕੱਤਰ ਨੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਇਸ ਸਬੰਧੀ ਸੂਚਿਤ ਕਰਦਿਆਂ ਉਨ੍ਹਾਂ ਦੇ ਨਵੇਂ ਟੀਚੇ ਉਨ੍ਹਾਂ ਨੂੰ ਭੇਜ ਦਿੱਤੇ ਹਨ। ਇਸ ਤਰ੍ਹਾਂ ਸਾਰਿਆਂ ਜ਼ਿਲ੍ਹਿਆਂ ’ਚ ਰੋਜ਼ ਘੱਟ ਤੋਂ ਘੱਟ 9480 ਵਿਅਕਤੀਆਂ ਦੇ ਨਮੂਨੇ ਕੋਵਿਡ-19 ਜਾਂਚ ਲਈ ਭੇਜੇ ਜਾਣਗੇ, ਜਿਸ 'ਚ 247 ਟੀਮਾਂ ਲੋਕਾਂ ਦੇ ਨਮੂਨੇ ਲੈਣਗੀਆਂ ਅਤੇ ਹਰ ਟੀਮ 'ਚ ਤਿੰਨ ਵਿਅਕਤੀ ਹੋਣਗੇ। ਇਸ ਤਰ੍ਹਾਂ ਇਸ ਕੰਮ ਦੇ ਲਈ 741 ਵਿਅਕਤੀਆਂ ਦੀ ਲੋੜ ਹੋਵੇਗੀ। ਸਾਰੇ ਸਿਵਲ ਸਰਜਨਾਂ ਨੂੰ ਕਿਹਾ ਗਿਆ ਹੈ ਕਿ ਸਾਰੇ ਨਮੂਨੇ ਆਈ. ਏ. ਐੱਮ. ਸੀ.ਆਰ. ਵੱਲੋਂ ਨਿਰਧਾਰਤ ਮਾਪਦੰਡਾਂ ਮੁਤਾਬਕ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਝੋਨੇ ਦੀ ਲਵਾਈ ਤੋਂ ਪਹਿਲਾਂ ਕੈਪਟਨ ਦੀ ਕਿਸਾਨਾਂ ਨੂੰ ਖਾਸ ਅਪੀਲ
ਨਿੱਜੀ ਹਸਪਤਾਲ ਵੀ ਭੇਜਣਗੇ ਸੈਂਪਲ ਤਾਂ ਸਿਹਤ ਮਹਿਕਮਾ ਟੈਸਟ ਕਰੇਗਾ ਮੁਫਤ
ਸੂਬੇ 'ਚ ਕੋਰੋਨਾ ਵਾਇਰਸ ਦੇ ਸੰਭਾਵਿਤ ਮਰੀਜ਼ਾਂ ਦੀ ਜਾਂਚ ਦੀ ਦਰ ਵਧਾਉਣ ਲਈ ਸੂਬਾ ਸਰਕਾਰ ਨੇ ਇਕ ਨਵੀਂ ਸਕੀਮ ਦਾ ਖੁਲਾਸਾ ਕੀਤਾ ਹੈ, ਜਿਸ ਦੇ ਤਹਿਤ ਸੂਬੇ ਦੇ ਨਿੱਜੀ ਹਸਪਤਾਲ, ਨਰਸਿੰਗ ਹੋਮ, ਕਲੀਨਿੰਗ ਅਤੇ ਲੈਬ ਮਰੀਜ਼ ਦਾ ਕੋਰੋਨਾ ਟੈਸਟ ਕਰਵਾਉਣ ਲਈ ਸਰਕਾਰੀ ਹਸਪਤਾਲ 'ਚ ਭੇਜਣ ਦੀ ਬਜਾਏ ਖੁਦ ਉਸ ਦੇ ਨਮੂਨੇ ਲੈ ਕੇ ਸਿਵਲ ਹਸਪਤਾਲ ਭੇਜਣਗੇ, ਜਿਸ ਦੇ ਬਦਲੇ ਉਹ ਮਰੀਜ਼ ਤੋਂ 1000 ਰੁਪਏ ਲੈ ਸਕਦੇ ਹਨ। ਸਿਹਤ ਮਹਿਕਮੇ ਦੇ ਨਿਰਦੇਸ਼ਕ ਨੇ ਇਕ ਪੱਤਰ ਜਾਰੀ ਕਰਕੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਇਸ ਕਾਰਜ ਲਈ ਸਵੈਇੱਛਤ ਤੌਰ 'ਤੇ ਅੱਗੇ ਆਉਣ ਵਾਲੇ ਹਸਪਤਾਲਾਂ ਆਦਿ ਨੂੰ ਆਪਣੇ ਪੈਨਲ 'ਚ ਸ਼ਾਮਲ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ : ਮੋਹਾਲੀ 'ਚ ਕੋਰੋਨਾ ਦਾ ਕਹਿਰ, 2 ਨਵੇਂ ਮਰੀਜ਼ਾਂ ਦੀ ਪੁਸ਼ਟੀ

ਸਿਵਲ ਸਰਜਨ ਰਾਜੇਸ਼ ਬੱਗਾ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਵੈਇੱਛਤ ਤੌਰ ’ਤੇ ਜੋ ਇਸ ਪੈਨਲ 'ਚ ਸ਼ਾਮਲ ਹੋਣਾ ਚਾਹੁੰਦਾ ਹੈ, ਉਹ ਅੱਗੇ ਆ ਸਕਦਾ ਹੈ। ਸ਼ਰਤਾਂ ਪੂਰੀਆਂ ਕਰਨ ’ਤੇ ਉਨ੍ਹਾਂ ਨੂੰ ਪੈਨਲ 'ਚ ਸ਼ਾਮਲ ਕਰਕੇ ਆਈ. ਸੀ. ਐੱਮ. ਆਰ. ਦੇ ਆਰ. ਟੀ. ਪੀ. ਸੀ. ਆਰ. ਐਪ ਦਾ ਯੂਜ਼ਰ ਨੇਮ ਅਤੇ ਪਾਸਵਰਡ ਜਾਰੀ ਕੀਤਾ ਜਾਵੇਗਾ। ਇਸ ਨਾਲ ਹਰ ਨਮੂਨੇ ਦੀ ਆਈ. ਡੀ. ਐਪ 'ਚ ਰਜਿਸਟਰ ਹੋਵੇਗੀ ਅਤੇ ਉਥੋਂ ਪ੍ਰਾਪਤ ਨੰਬਰ ਦੇ ਨਾਲ ਨਮੂਨਾ ਸਿਵਲ ਹਸਪਤਾਲ 'ਚ ਭੇਜਣਾ ਹੋਵੇਗਾ।
ਇਹ ਵੀ ਪੜ੍ਹੋ : ਕੋਵਿਡ-19 ਦੀ ਟੈਸਟਿੰਗ ਲਈ 10 ਟੂਰਨਾਟ ਮਸ਼ੀਨਾਂ ਸਥਾਪਤ ਹੋ ਰਹੀਆਂ : ਸਿੱਧੂ


 


Babita

Content Editor

Related News