ਕੋਵਿਡ-19 ਬਾਰੇ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਦੇ ਮੈਂਬਰਾਂ ਨੇ ਲੋਕਾਂ ਨੂੰ ਕੀਤਾ ਜਾਗਰੂਕ

06/03/2020 4:56:58 PM

ਮੁੱਦਕੀ (ਰੰਮੀ ਗਿੱਲ) – ਸੱਚਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਜੀ ਦੀ ਯਾਦ ਸਮਰਪਤ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ (ਰਜਿ:) ਮੁੱਦਕੀ ਵਲੋਂ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਮਾਸਕ ਵੰਡੇ ਜਾ ਰਹੇ ਹਨ। ਇਸੇ ਲੜੀ ਤਹਿਤ ਕਲੱਬ ਮੈਂਬਰਾਂ ਵਲੋਂ ਅੱਜ ਫਿਰ ਕਸਬੇ ਦੀਆਂ ਬੈਂਕਾਂ ਅਤੇ ਹੋਰ ਜਨਤਕ ਸਥਾਨਾਂ ਉੱਪਰ 500 ਮਾਸਕ ਵੰਡੇ ਗਏ। ਇਸ ਮੌਕੇ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੰਧੂ (ਛਿੰਦਾ), ਗੁਰਦੁਆਰਾ ਸਾਹਿਬ ਸ਼ਹੀਦ ਗੰਜ ਪ੍ਰਬੰਧਕ ਸੁਸਾਇਟੀ ਮੁੱਦਕੀ ਦੇ ਪ੍ਰਧਾਨ ਸਤਨਾਮ ਸਿੰਘ ਬਾਸੀ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਬਰਾੜ, ਭਾਰਤ ਭੂਸ਼ਨ ਅਗਰਵਾਲ, ਡਾ. ਕੁਲਦੀਪ ਸਿੰਘ ਨਾਗੀ ਆਦਿ ਕਸਬੇ ਦੀਆਂ ਵੱਖ-ਵੱਖ ਬੈਂਕਾਂ ਅਤੇ ਹੋਰ ਸਾਂਝੀਆਂ ਥਾਵਾਂ ਉੱਪਰ ਵਿਚ ਲੋਕਾਂ ਨੂੰ ਮਾਸਕ ਵੰਡੇ ਗਏ।

ਪੜ੍ਹੋ ਇਹ ਵੀ ਖਬਰ - ਕੋਰੋਨਾ ਖਿਲਾਫ ਫਰੰਟ ਲਾਈਨ 'ਤੇ ਭੂਮਿਕਾ ਨਿਭਾਉਣ ਵਾਲਾ ‘ਪੱਤਰਕਾਰ’ ਮਾਣ ਸਨਮਾਨ ਦਾ ਹੱਕਦਾਰ

ਪੜ੍ਹੋ ਇਹ ਵੀ ਖਬਰ - ਤਾਲਾਬੰਦੀ ’ਚ ਦਿੱਤੀ ਗਈ ਪੂਰੀ ਢਿੱਲ ਭਾਰਤ ਲਈ ਖਤਰਨਾਕ, ਜਾਣੋ ਕਿਉਂ (ਵੀਡੀਓ)

ਜ਼ਿਕਰਯੋਗ ਕਿ ਕਲੱਬ ਦੇ ਪ੍ਰੈੱਸ ਸਕੱਤਰ ਭਾਰਤ ਭੂਸ਼ਨ ਅਗਰਵਾਲ ਨੇ ਆਪਣੇ ਜਨਮ ਦਿਨ ਮੌਕੇ 200 ਮਾਸਕ ਕਲੱਬ ਨੂੰ ਭੇਟ ਕੀਤੇ। ਇਸੇ ਤਰ੍ਹਾਂ ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਸੰਧੂ ਵਲੋਂ 100 ਮਾਸਕ ਅਤੇ ਗਗਨਦੀਪ ਸਿੰਘ ਖੇਤੀਬਾੜੀ ਅਧਿਕਾਰੀ ਵਲੋਂ ਬਲਾਕ ਘੱਲ ਖੁਰਦ ਦੇ ਖੇਤੀਬਾੜੀ ਵਿਭਾਗ ਵਲੋਂ 100 ਦੇ ਕਰੀਬ ਮਾਸਕ ਅਤੇ 100 ਮਾਸਕ ਕਲੱਬ ਵਲੋਂ (ਕੁੱਲ ਮਿਲਾ ਕੇ 500 ਮਾਸਕ) ਲੋਕਾਂ ਨੂੰ ਵੰਡੇ ਗਏ। ਪ੍ਰਧਾਨ ਸਤਨਾਮ ਸਿੰਘ ਬਾਸੀ ਅਤੇ ਪ੍ਰਧਾਨ ਜੋਗਿੰਦਰ ਸਿੰਘ ਸੰਧੂ ਅਤੇ ਹਾਜ਼ਰ ਮੈਂਬਰਾਂ ਨੇ ਦੱਸਿਆ ਕਿ ਸਮਾਜ ਸੇਵਾ ਨੂੰ ਸਮਰਪਿਤ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਦਿਆਂ ਭਾਰਤੀ ਸਟੇਟ ਬੈਂਕ, ਓ.ਬੀ.ਸੀ. ਬੈਂਕ ਆਦਿ ਮੁੱਦਕੀ ਦੀਆਂ ਵੱਖ-ਵੱਖ ਬੈਂਕਾਂ, ਬਾਘਾਪੁਰਾਣਾਂ ਚੌਂਕ ਮੁੱਦਕੀ ਵਿਖੇ ਪੁਲਸ ਨਾਕੇ ਉੱਪਰ ਤਾਇਨਾਤ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ, ਟੈਕਸੀ ਸਟੈਡ ਮੁੱਦਕੀ ਅਤੇ ਹੋਰ ਸਾਂਝੀਆਂ ਥਾਵਾਂ ਉੱਪਰ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਦਿਆਂ ਮਾਸਕ ਵੰਡੇ ਗਏ ਹਨ।

ਪੜ੍ਹੋ ਇਹ ਵੀ ਖਬਰ - ਕੋਰੋਨਾ : ‘ਤਾਲਾਬੰਦੀ ਦੌਰਾਨ ਮੋਗੇ ਤੋਂ ਅੰਮ੍ਰਿਤਸਰ ਦੀ ਫੇਰੀ’

ਪੜ੍ਹੋ ਇਹ ਵੀ ਖਬਰ -  ਕੀ ਭਾਰਤ ਵੱਲੋਂ ਚੀਨ ਦੇ ਉਤਪਾਦਾਂ ਦਾ ਬਾਈਕਾਟ ਕੀਤਾ ਜਾਣਾ ਸੰਭਵ ਹੈ, ਸੁਣੋ ਇਹ ਵੀਡੀਓ

rajwinder kaur

This news is Content Editor rajwinder kaur