ਕਰਫਿਊ ਦੀ ਪਾਲਣਾ ਪੂਰੀ ਸਖਤਾਈ ਨਾਲ ਕਰਵਾਈ ਜਾ ਰਹੀ ਹੈ :ਐੱਸ.ਐੱਚ.ਓ.ਤੂਰ

04/07/2020 11:39:19 AM

ਚੀਮਾ ਮੰਡੀ (ਬੇਦੀ): ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਕਰਫਿਊ ਦੀਆਂ ਹਦਾਇਤਾਂ ਦੀ ਪਾਲਣਾ ਪੂਰੀ ਸਖਤਾਈ ਨਾਲ ਕਰਵਾਈ ਜਾ ਰਹੀ ਅਤੇ ਅੱਗੇ ਵੀ ਕਰਵਾਈ ਜਾਵੇਗੀ ਉਕਤ ਵਿਚਾਰਾਂ ਦਾ ਪ੍ਰਗਟਾਵਾ ਥਾਣਾ ਚੀਮਾ ਦੇ ਮੁਖੀ ਜਸਵੀਰ ਸਿੰਘ ਤੂਰ ਨੇ ਕੀਤਾ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਬਿਨਾਂ ਵਜ੍ਹਾ ਘੁੰਮ ਰਹੇ ਲੋਕਾਂ ਦੇ ਚਲਾਨ ਕੀਤੇ ਹਨ ਅਤੇ ਵਹੀਕਲ ਜ਼ਬਤ ਕਰਕੇ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹੈ ਅਤੇ ਆਸ ਹੈ ਕਿ ਇਹ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ  ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦਾ ਪਾਲਣਾ ਕਰਵਾਇਆ ਜਾ ਰਿਹੈ ਅਤੇ ਪੁਲਸ ਲਾਈਨ ਵਲੋਂ ਜਾਰੀ ਨੰਬਰਾਂ ਤੇ ਸੰਪਰਕ ਕਰਨ ਵਾਲਿਆਂ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ।

Shyna

This news is Content Editor Shyna