ਕੋਵਿਡ ਮਰੀਜ਼ਾਂ ਲਈ ਰਮਿੰਦਰ ਆਵਲਾ ਨੇ ਆਯੂਰਵੈਦਿਕ ਦਵਾਈਆਂ ਮੰਗਵਾ ਕੇ ਪੇਸ਼ ਕੀਤੀ ਅਨੋਖੀ ਮਿਸਾਲ

05/13/2020 5:58:27 PM

ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ): ਕੋਰੋਨਾ ਵਾਇਰਸ ਦੇ ਸੰਕਟ 'ਚ ਜਿੱਥੇ ਵਿਧਾਇਕ ਰਮਿੰਦਰ ਆਵਲਾ ਨੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾਂ ਅੱਗੇ ਹੋ ਕੇ ਕੰਮ ਕੀਤਾ ਹੈ, ਉਥੇ ਹੀ ਸਿਹਤ ਵਿਭਾਗ 'ਚ ਕੰਮ ਕਰਦੇ ਮੁਲਾਜ਼ਮਾਂ ਅਤੇ ਪੁਲਸ ਵਿਭਾਗ 'ਚ ਕੰਮ ਕਰਦੇ ਕੋਰੋਨਾ ਯੋਧਿਆਂ ਲਈ ਵੀ ਵਿਧਾਇਕ ਰਮਿੰਦਰ ਆਵਲਾ ਨੇ ਨਿੱਜੀ ਖਰਚ 'ਚ ਸੇਫਟੀ ਕਿੱਟਾਂ ਅਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ 'ਚ ਕੋਈ ਵੀ ਕਸਰ ਨਹੀਂ ਛੱਡੀ ਹੈ ਪਰ ਹੁਣ ਇਕ ਵਾਰ ਫਿਰ ਵਿਧਾਇਕ ਰਮਿੰਦਰ ਆਵਲਾ ਨੇ ਕੋਵਿਡ ਮਰੀਜਾਂ ਲਈ ਨਿਵੇਕਲੀ ਪਹਿਲ ਕਦਮੀ ਕਰਦੇ ਹੋਏ ਦਿੱਲੀ ਤੋਂ ਸਪੈਸ਼ਲ ਆਯੂਰਵੈਦਿਕ ਦਵਾਈ ਮੰਗਵਾਈ ਹੈ ਜੋ ਕੋਵਿਡ ਮਰੀਜ਼ਾਂ ਦੇ ਅੰਦਰ ਹਮਊਨਿਟੀ 'ਚ ਵਾਧਾ ਕਰੇਗੀ। ਬੁੱਧਵਾਰ ਨੂੰ ਇਹ ਆਯੂਰਵੈਦਿਕ ਦਵਾਈ ਵਿਧਾਇਕ ਰਮਿੰਦਰ ਆਵਲਾ ਨੇ ਸਥਾਨਕ ਸਿਵਲ ਹਸਪਤਾਲ ਸਟਾਫ ਨੂੰ ਸੌਂਪੀ।ਇਸ ਮੌਕੇ ਉਨ੍ਹਾਂ ਨਾਲ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਕੇਤ ਬਜਾਜ, ਹਰੀਸ਼ ਸੇਤੀਆ, ਕਾਕਾ ਕੰਬੋਜ, ਨੀਲਾ ਮਦਾਨ, ਸੋਨੂੰ ਦਰਗਨ, ਨਿੱਜੀ ਸਕੱਤਰ ਅਨੂਪ ਸ਼ਰਮਾ, ਅਮ੍ਰਿਤਪਾਲ, ਡਾ. ਅੰਕੁਰ ਉੱਪਲ, ਡਾ. ਗੁਰਪ੍ਰੀਤ ਸਿੰਘ, ਡਾ. ਵੀਰਮ ਬਾਲਾ, ਡਾ. ਐੱਚ.ਐੱਸ.ਬਾਵਾ, ਰਮੇਸ਼ ਲਾਡੀ ਮੌਜੂਦ ਸਨ।ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਹਸਪਤਾਲ 'ਚ ਚੈਕਅਪ ਲਈ ਪਹੁੰਚੇ ਮਰੀਜਾਂ ਨੂੰ ਮਿਲੇ ਅਤੇ ਨਾਲ ਹੀ ਉਨ੍ਹਾਂ ਨੇ ਅਕਾਲੀ ਦਲ ਅਤੇ ਭਾਜਪਾ ਵਲੋਂ ਕੇਂਦਰ ਦੇ ਰਾਸ਼ਨ ਵੰਡ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਤੇ ਮੋੜਵਾਂ ਜਵਾਬ ਦਿੱਤਾ ਅਤੇ ਕਿਹਾ ਕਿ ਅਕਾਲੀ ਭਾਜਪਾ ਵਰਕਰ ਆਮ ਜਨਤਾ ਨੂੰ ਗੁੰਮਰਾਹ ਕਰਨ ਦੀ ਬਜਾਏ ਪਹਿਲਾਂ ਆਪਣੀ ਹਾਈ ਕਮਾਨ ਤੋਂ ਪੰਜਾਬ ਲਈ ਪੂਰਾ ਰਾਸ਼ਨ ਤੇ ਬਣਦਾ ਫੰਡ ਮੁਹੱਈਆ ਕਰਵਾਉਣ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਭਾਰਤ 'ਚ ਪ੍ਰਾਚੀਨ ਕਾਲ ਤੋਂ ਆਯੂਰਵੈਦ ਨਾਲ ਇਲਾਜ ਹੁੰਦਾ ਰਿਹਾ ਹੈ ਅਤੇ ਦਿੱਲੀ 'ਚ ਸੈਕੜੇ ਸਾਲਾਂ ਤੋਂ ਜੜੀ-ਬੂਟੀਆਂ ਦੀ ਮਹੱਤਤਾ ਨੂੰ ਸਮਝਕੇ ਉਨ੍ਹਾਂ ਨੂੰ ਮਨੁੱਖੀ ਜੀਵਨ ਲਈ ਉਪਯੋਗ ਵਿੱਚ ਲਿਆਉਣ ਵਾਲੇ ਡਾਕਟਰਾਂ ਨਾਲ ਤਾਲ ਮੇਲ ਕੀਤਾ ਗਿਆ ਸੀ ਅਤੇ ਜੋ ਇਹ ਆਯੂਰਵੈਦਿਕ ਦਵਾਈ ਮੰਗਵਾਈ ਗਈ ਹੈ ਇਸ ਨਾਲ ਕੋਡਿਵ ਮਰੀਜਾਂ 'ਚ ਰੋਗ ਪ੍ਰਤੀ ਰੋਗ ਦੀ ਸਮਰੱਥਾ ਵੱਧਦੀ ਹੈ ਅਤੇ ਇਸ ਦੇ ਪ੍ਰਯੋਗ ਨੂੰ ਲੈ ਕੇ ਸਮਾਬੱਧ ਸੂਚੀ ਵੀ ਡਾਕਟਰਾਂ ਨੂੰ ਸੌਂਪੀ ਗਈ ਜਿਸ 'ਚ ਦਰਸ਼ਾਇਆ ਗਿਆ ਹੈ ਕਿਸ ਤਰ੍ਹਾਂ ਮਰੀਜ ਨੂੰ ਇਹ ਦਵਾਈ ਦਿੱਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮਰੀਜਾਂ ਲਈ ਜੋ ਵੀ ਸੰਭਵ ਸਹਾਇਤਾ ਹੋ ਸਕੇਗੀ ਉਨ੍ਹਾਂ ਵਲੋਂ ਕੀਤੀ ਜਾਵੇਗੀ। ਬੀਤੇ ਦਿਨੀ ਅਕਾਲੀ ਦਲ ਅਤੇ ਭਾਜਪਾ ਆਗੂਆਂ ਕੇਂਦਰ ਵਲੋਂ ਭੇਜੇ ਰਾਸ਼ਨ ਦੀ ਵੰਡ ਨਾ ਕੀਤੇ ਜਾਣ ਬਾਰੇ ਵਿਧਾਇਕ ਰਮਿੰਦਰ ਆਵਲਾ ਨੇ ਜਵਾਬ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਰਾਸ਼ਨ ਦੀ ਵੰਡ ਪ੍ਰਣਾਲੀ 'ਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਜਾ ਰਹੀ ਅਤੇ ਜੋ ਵੀ ਰਾਸ਼ਨ ਪਹਿਲਾਂ ਸੂਬਾ ਸਰਕਾਰ ਵਲੋਂ ਮੁਹੱਈਆ ਕਰਵਾਇਆ ਗਿਆ ਸੀ ਉਹ ਲੋਕਾਂ ਤੱਕ ਪਹੁੰਚਾਇਆ ਗਿਆ ਹੈ ਅਤੇ ਜੋ ਕੇਂਦਰ ਦਾ ਵੀ ਰਾਸ਼ਨ ਹੋਵੇਗਾ ਉਹ ਸਮੇਂ ਅਨੁਸਾਰ ਲੋਕਾਂ ਤੱਕ ਜਰੂਰ ਪਹੁੰਚੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਇਸ ਸਮੇਂ ਰਾਜਨੀਤੀ ਕਰਨ ਦੀ ਬਜਾਏ ਜਮੀਨੀ ਪੱਧਰ ਤੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਤਾਂਕਿ ਉਨ੍ਹਾਂ ਪਤਾ ਲੱਗ ਸਕੇ ਕਿ ਤਰ੍ਹਾਂ ਬਿਨਾ ਕਿਸੇ ਪੱਖਪਾਤ ਦੇ ਲੋਕਾਂ ਤੱਕ ਰਾਸ਼ਨ ਅਤੇ ਹੋਰ ਲੋੜੀਦੀ ਸਮੱਗਰੀ ਨੂੰ ਸਰਕਾਰੀ ਸਹਾਇਤਾ ਤੋਂ ਇਲਾਵਾ ਆਪਣੇ ਨਿੱਜੀ ਖਰਚ 'ਚ ਵੀ ਕਰਕੇ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉਲਟਾ ਪੰਜਾਬ ਸਰਕਾਰ ਨਾਲ ਵਿਤਕਰਾ ਕਰ ਰਹੀ ਹੈ ਅਤੇ ਜੋ ਬਣਦਾ ਹੱਕ ਸੂਬੇ ਹੈ ਉਸਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਪੰਜਾਬ ਸੂਬੇ ਪ੍ਰਤੀ ਭੇਦਭਾਵ ਨਾ ਕਰੇ ਤਾਂ ਇਥੋਂ ਦੇ ਲੋਕਾਂ ਲਈ ਕੋਈ ਮੁਸ਼ਕਲ ਨਹੀਂ ਰਹਿਣੀ।


Shyna

Content Editor

Related News