ਜ਼ਿਲ੍ਹਾ ਫ਼ਿਰੋਜ਼ਪੁਰ ’ਚ ਕੋਰੋਨਾ ਦਾ ਕਹਿਰ ਜਾਰੀ, 9 ਲੋਕਾਂ ਦੀ ਮੌਤ ਸਣੇ 117 ਨਵੇਂ ਮਾਮਲੇ ਆਏ ਸਾਹਮਣੇ

05/13/2021 6:55:24 PM

ਫਿਰੋਜ਼ਪੁਰ (ਕੁਮਾਰ, ਮਲਹੋਤਰਾ): ਮੌਤਾਂ ਤੋਂ ਇੱਕ ਦਿਨ ਦੀ ਕੁਝ ਰਾਹਤ ਤੋਂ ਬਾਅਦ ਵੀਰਵਾਰ ਕੋਰੋਨਾ ਰੋਗ ਜ਼ਿਲ੍ਹੇ ਵਿਚ ਫਿਰ ਤੋਂ ਵਿਸਫੋਟਕ ਰੂਪ ਵਿਚ ਸਾਹਮਣੇ ਆਇਆ ਹੈ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਵੀਰਵਾਰ 9 ਲੋਕਾਂ ਦੀ ਇਸ ਬੀਮਾਰੀ ਨਾਲ ਮੌਤ ਹੋ ਗਈ ਹੈ ਅਤੇ 177 ਨਵੇਂ ਮਾਮਲੇ ਮਿਲੇ ਹਨ।

ਇਹ ਵੀ ਪੜ੍ਹੋ: ਹੁਣ ਫ਼ਲ ਅਤੇ ਸਬਜ਼ੀਆਂ ਵੱਧ ਰੇਟਾਂ ’ਤੇ ਵੇਚਣ ਵਾਲਿਆਂ ਦੀ ਖ਼ੈਰ ਨਹੀਂ, ਹੋਵੇਗੀ ਕਾਰਵਾਈ

ਪੁਰਾਣੇ ਰੋਗੀਆਂ ਵਿਚੋਂ 80 ਠੀਕ ਹੋਏ ਹਨ। ਵਿਭਾਗ ਅਧਿਕਾਰੀਆਂ ਅਨੁਸਾਰ ਬਲਾਕ ਫਿਰੋਜ਼ਸ਼ਾਹ ਵਿਚ 70 ਸਾਲ ਦੀ ਔਰਤ, ਬਲਾਕ ਮਮਦੋਟ ਵਿਚ 28 ਤੇ 30 ਸਾਲ ਦੇ ਵਿਅਕਤੀਆਂ, ਬਲਾਕ ਫਿਰੋਜ਼ਪੁਰ ਅਰਬਨ ਵਿਚ 60, 65, 72 ਸਾਲ ਦੀਆਂ ਤਿੰਨ ਔਰਤਾਂ, ਬਲਾਕ ਗੁਰੂਹਰਸਹਾਏ ਵਿਚ 60 ਤੇ 70 ਸਾਲ ਦੇ ਦੋ ਵਿਅਕਤੀਆਂ ਅਤੇ ਬਲਾਕ ਜ਼ੀਰਾ ਵਿਚ 70 ਸਾਲ ਦੀ ਔਰਤ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਹੁਣ ਤੱਕ ਕੁੱਲ 9695 ਪਾਜ਼ੇਟੀਵ ਮਾਮਲੇ ਮਿਲ ਚੁੱਕੇ ਹਨ। ਇਨਾਂ ਵਿਚੋਂ 7730 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ ਜਦਕਿ ਅੱਜ ਹੋਈਆਂ 9 ਮੌਤਾਂ ਸਮੇਤ ਕੁੱਲ 289 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਰੋਗੀਆਂ ਦੀ ਗਿਣਤੀ 1676 ਹੋ ਗਈ ਹੈ।

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ‘ਸੰਜੀਵਨੀ’ ਵਜੋਂ ਉਭਰਿਆ ਭਾਰਤੀ ਰੇਲਵੇ, ਸਪਲਾਈ ਕੀਤੀ 6260 ਮੀਟ੍ਰਿਕ ਟਨ ਮੈਡੀਕਲ ਆਕਸੀਜਨ

ਕੁੱਲ ਪਾਜ਼ੇਟਿਵ : 9695
ਠੀਕ ਹੋਏ : 7730
ਐਕਟਿਵ ਰੋਗੀ : 1676
ਮੌਤਾਂ : 289
 

Shyna

This news is Content Editor Shyna