ਜ਼ਿਲ੍ਹਾ ਫਿਰੋਜ਼ਪੁਰ ਵਿਚ ਕੋਰੋਨਾ ਨੇ ਅੱਜ 8 ਹੋਰ ਲੋਕਾਂ ਦੀ ਲਈ ਜਾਨ, 241 ਦੀ ਰਿਪੋਰਟ ਆਈ ਪਾਜ਼ੇਟਿਵ

05/18/2021 2:03:11 PM

ਫਿਰੋਜ਼ਪੁਰ (ਕੁਮਾਰ): ਜ਼ਿਲਾ ਫਿਰੋਜ਼ਪੁਰ ਵਿਚ ਕੋਰੋਨਾ ਨੇ ਅੱਜ 8 ਹੋਰ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਮਰਨ ਵਾਲਿਆਂ ਵਿਚ 6 ਵਿਅਕਤੀ ਅਤੇ 2 ਔਰਤਾਂ ਹਨ। ਮਰਨ ਵਾਲੇ ਇਹ 8 ਲੋਕ ਬਲਾਕ ਫਿਰੋਜਸ਼ਾਹ ਅਰਬਨ, ਫਿਰੋਜਸ਼ਾਹ, ਮਮਦੋਟ, ਬਲਾਕ ਕੱਸੋਆਣਾ ਅਤੇ ਬਲਾਕ ਗੁਰੂਹਰਸਹਾਏ ਦੇ ਰਹਿਣ ਵਾਲੇ ਸਨ, ਜਿਨ੍ਹਾਂ ਵਿਚੋਂ ਇਕ 26 ਸਾਲਾ ਨੌਜਵਾਨ, ਇਕ 32 ਸਾਲਾ ਨੌਜਵਾਨ, ਇਕ 65 ਸਾਲਾ ਵਿਅਕਤੀ, ਇਕ 70 ਸਾਲਾ ਔਰਤ, ਇਕ 51 ਸਾਲਾ ਪੁਰਸ਼, ਦੋ 52 ਸਾਲ ਦੇ ਅਤੇ ਇਕ ਸਾਲ ਸਾਲ ਦਾ ਵਿਅਕਤੀ ਸ਼ਾਮਲ ਹਨ। 

 ਸਿਵਲ ਸਰਜਨ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਜ਼ਿਲ੍ਹੇ ਭਰ ਵਿਚ 241 ਹੋਰ ਲੋਕਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਜਦਕਿ 202 ਪੀਡ਼ਤ ਠੀਕ ਹੋਏ ਹਨ। ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਗਿਣਤੀ 314 ਤੱਕ ਪਹੁੰਚ ਗਈ ਹੈ ਤੇ ਇਸ ਸਮੇਂ ਜ਼ਿਲ੍ਹੇ ਵਿਚ 1709 ਪੀਡ਼ਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਿਲ੍ਹੇ ਵਿਚ ਹੁਣ ਤੱਕ 10588 ਲੋਕਾਂ ਦੀਆਂ ਰਿਪੋਰਟ ਪਾਜੇਟਿਵ ਆਈਆਂ ਹਨ, ਜਿਲ੍ਹਾਂ ਵਿਚੋਂ 8565 ਠੀਕ ਹੋ ਚੁੱਕੇ ਹਨ।

Shyna

This news is Content Editor Shyna