ਕੋਰੋਨਾ ਵਾਇਰਸ ਵਰਗੀ ਨਾ-ਮੁਰਾਦ ਬਿਮਾਰੀ ਦੌਰਾਨ ਸਫ਼ਾਈ ਸੇਵਕ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ: ਧਰਮਸੋਤ

07/24/2020 1:45:40 PM

ਨਾਭਾ (ਖੁਰਾਣਾ/ਭੂਪਾ): ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸ਼ਿਰਕਤ ਕੀਤੀ ਅਤੇ ਮੇਹਰ ਫਾਊਂਡੇਸ਼ਨ ਵਲੋਂ ਕਰਵਾਇਆ ਗਿਆ ਜਜ਼ਬਾ ਪ੍ਰੋਗਰਾਮ (ਜਿੱਤ ਵੱਲ ਵਧਦੇ ਕਦਮ) ਦੇ ਤਹਿਤ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਪ੍ਰੋਗਰਾਮ ਨੂੰ ਹੁੰਗਾਰਾ ਮਿਲਿਆ ਕੈਪਟਨ ਸਾਹਿਬ ਨੇ ਕਿਹਾ ਕਿ ਪੰਜਾਬ ਜਿੱਤੇਗਾ ਅਤੇ ਕੋਰੋਨਾ ਹਾਰੇਗਾ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੇ ਦੌਰਾਨ ਸਫ਼ਾਈ ਸੇਵਕ ਦਿਨ ਰਾਤ ਮਿਹਨਤ ਕਰਕੇ ਲੋਕਾਂ ਦੀ ਸੇਵਾ ਕਰ ਰਹੇ ਹਨ, ਇਨ੍ਹਾਂ ਨੂੰ ਅੱਜ ਮੇਹਰ ਫਾਊਂਡੇਸ਼ਨ ਵੱਲੋਂ ਸਫਾਈ ਸੇਵਕਾਂ ਨੂੰ ਬੂਟ ਮੁਹੱਈਆ ਕੀਤੇ। ਇਸ ਮੌਕੇ ਤੇ ਧਰਮਸੋਤ ਨੇ ਕਿਹਾ ਕਿ ਸਫਾਈ ਸੇਵਕ ਅੱਗੇ ਹੋ ਕੇ ਕੋਰੋਨਾ ਮਹਾਂਮਾਰੀ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਹੇ ਹਨ। ਅੱਜ ਅਸੀਂ ਵੱਧ ਚੜ੍ਹ ਕੇ ਇਨ੍ਹਾਂ ਦਾ ਸਨਮਾਨ ਕਰ ਰਹੇ ਹਾਂ ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਦੇ ਵਿਚ ਹੋਰ ਲੋਕਾਂ ਨੂੰ ਵੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਤਾਂ ਹੀ ਅਸੀਂ ਕੋਰੋਨਾ ਵਾਇਰਸ ਵਰਗੀ ਨਾਮਰਦ ਬੀਮਾਰੀ ਦੇ ਨਾਲ ਲੜ ਸਕਾਂਗੇ

ਇਸ ਮੌਕੇ ਧਰਮਸੋਤ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਹਲਕੇ ਵਿੱਚ ਵਿਕਾਸ ਨਾ ਹੋਣ ਤੇ ਮੁੱਖ ਮੰਤਰੀ ਨੂੰ ਚਿੱਠੀ  ਲਿਖਣ ਬਾਰੇ ਪੁੱਛਿਆ ਤਾਂ ਧਰਮਸੋਤ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਹਲਕੇ ਵਿੱਚ ਜ਼ਰੂਰ ਵਿਕਾਸ ਹੋਵੇਗਾ ਅਤੇ ਕੈਪਟਨ ਸਾਫ ਹਰ ਹਲਕੇ ਵਿੱਚ ਵਿਕਾਸ ਕਰਵਾ ਰਹੇ ਹਨ।ਧਰਮਸੋਤ ਨੂੰ 67 ਕਰੋੜ ਰਾਹਤ ਫੰਡਾਂ (ਕੋਵਿੰਡ-19) ਬਾਰੇ ਪੁੱਛਿਆ ਤਾਂ ਧਰਮਸੋਤ ਨੇ ਕਿਹਾ ਕਿ ਅਸੀਂ ਹਜ਼ਾਰਾਂ ਕਰੋੜ ਇਸ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਤਹਿਤ ਲਗਾ ਰਿਹਾ ਉਹ ਪੈਸਾ ਬਿਲਕੁਲ ਸੇਫ ਹੈ ਅਤੇ ਜੋ ਧਰਮਸੋਤ ਨੂੰ ਕਿਹਾ ਕਿ ਤਰਨ ਚੁੱਘ ਅਤੇ ਸੁਖਬੀਰ ਬਾਦਲ ਇਸ ਤੇ ਵਾਰ-ਵਾਰ ਸਵਾਲ ਚੁੱਕ ਰਹੇ ਹਨ ਤਾਂ ਧਰਮਸੋਤ ਨੇ ਕਿਹਾ ਕਿ ਤਰੁਣ ਚੁੱਗ ਅਤੇ ਸੁਖਬੀਰ ਬਾਦਲ ਦੀ ਅਕਲ ਨੂੰ ਕੁਝ ਹੋ ਗਿਆ ਹੈ ਉਹ ਦਿਮਾਗ ਤੋਂ ਕੰਮ ਲੈਣ ਅਤੇ ਧਰਮਸੋਤ ਨੇ ਸੁਖਬੀਰ ਬਾਦਲ ਨੂੰ ਲਗਾਤਾਰ ਆਪਣੇ ਨਿਸ਼ਾਨੇ ਤੇ ਲਿਆ।ਧਰਮਸੋਤ ਨੂੰ ਜਦੋਂ ਪੁੱਛਿਆ ਕਿ ਸੁਖਦੇਵ ਢੀਂਡਸਾ ਵੱਲੋਂ ਲਗਾਤਾਰ ਅਕਾਲੀ ਦਲ ਅਤੇ ਕਾਂਗਰਸ ਦੀ ਮਿਲੀਭੁਗਤ ਦਾ ਹਵਾਲਾ ਦਿੱਤਾ ਜਾ ਰਿਹਾ ਤਾਂ ਧਰਮਸੋਤ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਸੁਖਬੀਰ ਬਾਦਲ ਇਹ ਦੋਵੇਂ ਛੋਟੇ-ਵੱਡੇ ਠੱਗ ਹਨ ਅਤੇ ਦੋਵਾਂ ਨੇ ਮਿਲ ਕੇ 10 ਸਾਲ ਪੰਜਾਬ ਨੂੰ ਲੁੱਟਿਆ ਅਤੇ ਹੁਣ ਅਕਾਲੀ ਦਲ ਖਾਲੀ ਦਲ ਬਣ ਕੇ ਰਹਿ ਗਿਆ ਹੈ।ਧਰਮਸੋਤ ਨੇ ਪੈਨਸ਼ਨ ਪੈਨਸ਼ਨ ਘੁਟਾਲੇ ਤੇ ਕਿਹਾ ਕਿ ਅਕਾਲੀ ਦਲ ਵੱਲੋਂ ਵੱਡਾ ਘੁਟਾਲਾ ਕੀਤਾ ਹੈ ਉਹ ਤੋਂ ਬੇਨਕਾਬ ਕੀਤਾ ਜਾਵੇਗਾ।

ਬੇਅਦਬੀ ਦੇ ਮੁੱਦੇ ਤੇ ਧਰਮਸੋਤ ਨੇ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਸੀਬੀਆਈ ਅਤੇ ਸਿੱਟਾ ਦੋਵੇਂ ਹੀ ਜਾਂਚ ਕਰ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਸੀਬੀਆਈ ਦਾ ਆਪਣਾ ਕੰਮ ਹੈ ਅਤੇ ਸਿੱਟ ਦਾ ਆਪਣਾ ਕੰਮ ਹੈ।ਇਸ ਮੌਕੇ ਤੇ ਨਾਭਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਨੇ ਕਿਹਾ ਕਿ ਇਹ ਪ੍ਰੋਗਰਾਮ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਐਸਡੀਐਮ ਨਾਭਾ ਕਾਲਾ ਰਾਮ ਕਾਂਸਲ, ਨਾਭਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ, ਪੀਏ ਕਾਬਲ ਸਿੰਘ, ਪੀਏ ਟੂ ਚਰਨਜੀਤ ਬਾਤਿਸ਼, ਡੀਐੱਸਪੀ ਨਾਭਾ ਰਾਜੇਸ਼ ਛਿੱਬੜ, ਹਰੀ ਸੇਠ, ਜੱਤੀ ਅਭੇਪੁਰ, ਆਦਿ ਕਾਂਗਰਸ ਆਗੂ ਮੌਜੂਦ ਸਨ।


Shyna

Content Editor

Related News