ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਕੋਵਿਡ ਟੈਸਟ ਜਾਂ ਕੋਰੋਨਾ ਵੈਕਸੀਨੇਸ਼ਨ ਲੱਗੀ ਹੋਣੀ ਜ਼ਰੂਰੀ

08/07/2021 12:30:14 PM

ਸ਼ੇਰਪੁਰ (ਅਨੀਸ਼): ਸਾਵਣ ਦੇ ਮਹੀਨੇ ’ਚ ਮਾਤਾ ਨੈਣਾ ਦੇਵੀ ਦਾ ਚਾਲਾ 9 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ,ਜਿਸ ਵਿਚ ਵੱਡੀ ਗਿਣਤੀ ’ਚ ਸ਼ਰਧਾਲੂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਹਨ ਅਤੇ ਸਾਵਣ ਦਾ ਚਾਲਾ 17 ਅਗਸਤ ਤੱਕ ਚੱਲੇਗਾ।ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਵਲੋਂ ਕੋਵਿਡ ਦੇ ਮੱਦੇਨਜ਼ਰ ਅਹਿਮ ਫ਼ੈਸਲਾ ਲੈਂਦੇ ਹੋਏ ਮਾਤਾ ਨੈਣਾ ਦੇਵੀ ਆਉਣ ਵਾਲੇ ਸ਼ਰਧਾਲੂਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ, ਜਿਸ ਦੇ ਤਹਿਤ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਟੀਕਾਕਰਨ ਦੀਆਂ ਦੋਵੇ ਖੁਰਾਕਾਂ ਜਾਂ ਕੋਰੋਨਾ ਟੈਸਟ 72 ਘੰਟੇ ਪੁਰਾਣਾ ਨਾ ਹੋਵੇ ਜ਼ਰੂਰੀ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਸ ਵਾਰ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਵੱਲੋਂ ਲੰਗਰ ਕਮੇਟੀਆਂ ਨੂੰ ਲੰਗਰ ਲਗਾਉਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ। ਪ੍ਰਸਾਸ਼ਨ ਦੇ ਇਸ ਫੈਸਲੇ ਨਾਲ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸਰਧਾਲੂਆਂ ਦੀ ਗਿਣਤੀ ਘੱਟਣ ਦੇ ਆਸਾਰ ਹਨ।


Shyna

Content Editor

Related News