ਪਿੰਡ ਬਰ੍ਹੇਂ ਦੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਅਧਿਆਪਕਾਂ ਦੇ ਲਏ ਕੋਰੋਨਾ ਸੈਂਪਲ

10/12/2020 1:17:39 PM

ਬੁਢਲਾਡਾ(ਮਨਜੀਤ)-ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰਪਾਲ ਗੁਪਤਾ ਵੱਲੋਂ ਜ਼ਿਲ੍ਹਾ ਮਾਨਸਾ ਨੂੰ ਕੋਰੋਨਾ ਮੁਕਤ ਕਰਨ ਲਈ ਵਿੱਢੀ ਮੁੰਹਿਮ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰ੍ਹੇਂ ਵਿਖੇ 10 ਸਕੂਲਾਂ ਦੇ ਟੀਚਰਾਂ ਦੇ ਕੋਰੋਨਾ ਜਾਂਚ ਕੈਂਪ ਲਗਾ ਕੇ ਕੋਰੋਨਾ ਸੈਂਪਲ ਲਏ ਗਏ। ਇਸ ਸੰਬੰਧੀ ਕੋਰੋਨਾ ਸੈਂਪਲਿੰਗ ਟੀਮ ਦੇ ਜ਼ਿਲ੍ਹਾ ਇੰਚਾਰਜ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ 36 ਹਜ਼ਾਰ ਦੇ ਕਰੀਬ ਕੋਰੋਨਾ ਸੈਂਪਲ ਲਏ ਗਏ ਹਨ। ਸਕੂਲ ਦੇ ਪ੍ਰਿੰਸੀਪਲ ਅਰੁਣ ਗਰਗ ਨੇ ਦੱਸਿਆ ਕਿ ਇਸ ਕੈਂਪ 'ਚ ਬਰ੍ਹੇਂ, ਮੰਢਾਲੀ, ਕਾਸਿਮਪੁਰ ਛੀਨੇ, ਟਾਹਲੀਆਂ, ਪਿੱਪਲੀਆਂ, ਮੱਲ ਸਿੰਘ ਵਾਲਾ, ਆਲਮਪੁਰ ਮੰਦਰਾਂ, ਫੱਲੂਵਾਲਾ ਡੋਗਰਾ ਦੇ ਮੁੱਖ ਅਧਿਆਪਕਾਂ ਨੇ ਸਟਾਫ ਸਮੇਤ ਪਹੁੰਚ ਕੇ ਕੋਰੋਨਾ ਦੇ 71 ਟੈਸਟ ਕਰਵਾਏ। 
ਅਧਿਆਪਕ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਕਿਹਾ ਕਿ ਅਧਿਆਪਕਾਂ ਦੇ ਨਾਲ-ਨਾਲ ਹੋਰ ਮੁਲਾਜਮਾਂ ਨੂੰ ਆਪਣੇ ਪਰਿਵਾਰਾਂ ਸਮੇਤ ਟੈਸਟ ਕਰਵਾਉਣੇ ਜ਼ਰੂਰੀ ਹਨ ਤਾਂ ਜੋ ਕੋਰੋਨਾ ਲਾਗ ਦੀ ਚੇਨ ਤੋੜ ਕੇ ਖਤਮ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜਾਗਰੂਕਤਾ ਦੀ ਘਾਟ ਕਾਰਨ ਹੀ ਅਸੀਂ ਇਸ ਦੀ ਪਲੇਟ 'ਚ ਆ ਰਹੇ ਹਾਂ। ਜੇਕਰ ਇਸ ਦੇ ਸਮੇਂ ਸਿਰ ਟੈਸਟ ਹੁੰਦੇ ਰਹਿਣ ਤਾਂ ਇਸ ਤੋਂ ਵੱਡਾ ਬਚਾਅ ਹੋ ਸਕਦਾ ਹੈ। ਇਸ ਮੌਕੇ ਹਰਪ੍ਰੀਤ ਸਿੰਘ ਮੁੱਖ ਅਧਿਆਪਕ ਮੰਢਾਲੀ, ਪ੍ਰਦੀਪ ਸਿੰਘ ਮੁੱਖ ਅਧਿਆਪਕ ਟਾਹਲੀਆਂ, ਮਨਦੀਪ ਸਿੰਘ ਮੁੱਖ ਅਧਿਅਪਕ ਮੱਲ ਸਿੰਘ ਵਾਲਾ, ਗੁਰਦੀਪ ਸਿੰਘ 
ਮੁੱਖ ਅਧਿਆਪਕ ਪਿੱਪਲੀਆਂ, ਨਿਰਮਲ ਕੌਰ ਇੰਚਾਰਜ ਆਲਮਪੁਰ ਮੰਦਰਾਂ ਅਧਿਆਪਕਾ ਕਿਰਨ ਮਠਾੜੂ ਤੋਂ ਇਲਾਵਾ ਹੋਰ ਵੀ ਅਧਿਆਪਕ ਮੌਜ਼ੂਦ ਸਨ। 

Aarti dhillon

This news is Content Editor Aarti dhillon