ਕੋਰੋਨਾ ਵੈਕਸੀਨ ਲਗਵਾਉਣ ਵਾਲਾ ਡਾਕਟਰ ਹੋਇਆ ਕੋਰੋਨਾ ਪਾਜ਼ੇਟਿਵ

01/24/2021 12:41:17 PM

ਲੁਧਿਆਣਾ (ਰਾਜ, ਸਲੂਜਾ): ਸਿਵਲ ਹਸਪਤਾਲ ’ਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਵਿਚ ਦੂਜੇ ਨੰਬਰ ’ਤੇ ਟੀਕਾ ਲਗਵਾਉਣ ਵਾਲੇ ਡਾ. ਹਰਜੀਤ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਉਸ ਦੀ ਪਤਨੀ ਅਤੇ ਸਿਵਲ ਹਸਪਤਾਲ ਦੀ ਐੱਸ. ਐੱਮ. ਓ. ਡਾ. ਅਮਰਜੀਤ ਕੌਰ ਕੋਰੋਨਾ ਪਾਜ਼ੇਟਿਵ ਹੋ ਗਈ ਸੀ। ਉਨ੍ਹਾਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਹਸਪਤਾਲ ਵਿਚ ਹਫੜਾ-ਦਫੜੀ ਮਚ ਗਈ ਹੈ। ਹਾਲਾਂਕਿ ਡਾ. ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਪਹਿਲਾਂ ਤੋਂ ਹੀ ਖਰਾਬ ਚੱਲ ਰਹੀ ਸੀ ਪਰ ਵੈਕਸੀਨ ਵਾਲੇ ਦਿਨ ਉਹ ਕੁਝ ਠੀਕ ਸਨ। ਇਸ ਲਈ ਉਨ੍ਹਾਂ ਨੇ ਵੈਕਸੀਨ ਲਗਵਾ ਲਿਆ ਸੀ। ਵੈਕਸੀਨ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਵੈਕਸੀਨ ਆਪਣੇ ਆਪ ਵਿਚ ਸੁਰੱਖਿਅਤ ਅਤੇ ਅਸਰਦਾਰ ਹੈ।

ਅਸਲ ਵਿਚ, ਸ਼ਨੀਵਾਰ ਨੂੰ ਕੋਰੋਨਾ ਵੈਕਸੀਨ ਦਾ ਪਹਿਲਾ ਪੜਾਅ ਸ਼ੁਰੂ ਹੋਇਆ ਸੀ। ਇਸ ਦੌਰਾਨ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਅਮਰਜੀਤ ਕੌਰ ਨੇ ਵੈਕਸੀਨ ਨਹੀਂ ਲਗਵਾਈ ਸੀ ਪਰ ਉਨ੍ਹਾਂ ਦੇ ਪਤੀ ਡਾ. ਹਰਜੀਤ ਸਿੰਘ ਨੇ ਦੂਜੇ ਨੰਬਰ ’ਤੇ ਟੀਕਾ ਲਗਵਾਇਆ ਸੀ। ਉਸੇ ਦਿਨ ਡਾ. ਅਮਰਜੀਤ ਕੌਰ ਦੀ ਸਿਹਤ ਕੁਝ ਜ਼ਿਆਦਾ ਖਰਾਬ ਹੋ ਗਈ ਸੀ। ਜਦੋਂ ਉਨ੍ਹਾਂ ਨੇ ਆਪਣਾ ਟੈਸਟ ਕਰਵਾਇਆ ਤਾਂ ਉਹ ਕੋਰੋਨਾ ਪਾਜ਼ੇਟਿਵ ਨਿਕਲੇ, ਜਦੋਂਕਿ ਅਗਲੇ ਦਿਨ ਉਨ੍ਹਾਂ ਦੇ ਪਤੀ ਡਾ. ਹਰਜੀਤ ਸਿੰਘ ਦੀ ਸਿਹਤ ਵੀ ਕੁਝ ਖਰਾਬ ਹੋ ਗਈ ਸੀ। ਇਸ ਲਈ ਸੰਪਰਕ ਵਿਚ ਆਉਣ ਕਾਰਨ ਉਨ੍ਹਾਂ ਨੇ ਵੀ ਟੈਸਟ ਕਰਵਾਇਆ ਸੀ, ਜੋ ਕਿ ਮੰਗਲਵਾਰ ਨੂੰ ਪਾਜ਼ੇਟਿਵ ਆਇਆ।

ਇਥੇ ਦੱਸਦੇ ਚਲੀਏ ਕਿ ਪਹਿਲੇ ਦਿਨ 28 ਲੋਕਾਂ ਨੇ ਟੀਕਾ ਲਗਵਾਇਆ ਸੀ, ਜਦੋਂਕਿ ਦੂਜੇ ਦਿਨ 39 ਲੋਕਾਂ ਨੇ ਟੀਕ ਲਗਵਾਇਆ ਸੀ, ਜਿਸ ਵਿਚ ਤਕਰੀਬਨ ਸਾਰੇ ਲੋਕ ਸਹੀ ਹਨ। ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਦਾ ਕਹਿਣਾ ਹੈ ਕਿ ਡਾ. ਹਰਜੀਤ ਸਿੰਘ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਪਰ ਕੋਰੋਨਾ ਵੈਕਸੀਨ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਡਾ. ਹਰਜੀਤ ਦੇ ਪਤਨੀ ਡਾ. ਅਮਰਜੀਤ ਸਿੰਘ ਦੀ ਰਿਪੋਰਟ ਪਾਜ਼ੇਟਿਵ ਆਈ ਸੀ।


Shyna

Content Editor

Related News