ਜੇਲ੍ਹ ''ਚ 37 ਹਵਾਲਾਤੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

05/26/2020 10:30:49 PM

ਲੁਧਿਆਣਾ, (ਸਿਆਲ)— ਤਾਜਪੁਰ ਰੋਡ, ਬ੍ਰੋਸਟਲ ਜੇਲ੍ਹ 'ਚ 37 ਹਵਾਲਾਤੀਆਂ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਸੈਂਟਰਲ ਜੇਲ੍ਹ 'ਚ ਸ਼ਿਫਟ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਵੱਖ-ਵੱਖ ਮਾਮਲਿਆਂ ਦੇ ਅਧੀਨ ਬ੍ਰੋਸਟਲ ਜੇਲ੍ਹ 'ਚ ਬੰਦ 37 ਹਵਾਲਾਤੀਆਂ ਦੀ ਕੋਰੋਨਾ ਵਾਇਰਸ ਜਾਂਚ ਸੈਂਪਲ ਲੈਣ ਦੇ ਬਾਅਦ ਕੁਆਰਨਟਾਈਨ ਕੀਤਾ ਗਿਆ ਸੀ। ਜਿਨਾਂ ਦੀ ਮੰਗਲਵਾਰ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਸੈਂਟਰਲ ਜੇਲ੍ਹ 'ਚ ਸ਼ਿਫਟ ਕਰ ਦਿੱਤਾ ਗਿਆ। ਸੈਂਟਰਲ ਰੇਲ੍ਹ 'ਚ ਸੋਸ਼ਲ ਡਿਸਟੈਂਸਿੰਗ ਪ੍ਰਕਿਰਿਆ ਆਪਣਾਉਣ ਦੇ ਬਾਅਦ ਤਿੰਨ ਕੁਆਰਨਟਾਈਨ ਬੈਰਕਾਂ 'ਚ ਹਵਾਲਾਤੀਆਂ ਦੀ ਗਿਣਤੀ ਪੂਰੀ ਹੋਣ ਦਾ ਵੀ ਸਮਾਚਾਰ ਹੈ।

KamalJeet Singh

This news is Content Editor KamalJeet Singh