ਫ਼ਿਰੋਜ਼ਪੁਰ ’ਚ ਮਾਰੂ ਹੋਇਆ ਕੋਰੋਨਾ, 3 ਲੋਕਾਂ ਦੀ ਮੌਤ ਸਣੇ 109 ਨਵੇਂ ਮਾਮਲੇ ਆਏ ਸਾਹਮਣੇ

04/17/2021 5:57:17 PM

ਫ਼ਿਰੋਜ਼ਪੁਰ (ਕੁਮਾਰ)-ਜ਼ਿਲ੍ਹਾ ਫ਼ਿਰੋਜ਼ਪੁਰ ’ਚ ਕੋਰੋਨਾ ਦਿਨੋ-ਦਿਨ ਮਾਰੂ ਹੁੰਦਾ ਜਾ ਰਿਹਾ ਹੈ। ਫ਼ਿਰੋਜ਼ਪੁਰ ’ਚ ਅੱਜ ਕੋਰੋਨਾ ਨਾਲ 3 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਇਕ 24 ਸਾਲਾ ਵਿਅਕਤੀ ਫਿਰੋਜ਼ਪੁਰ ਛਾਉਣੀ ਦਾ, 66 ਸਾਲਾ ਵਿਅਕਤੀ ਸ਼ਹਿਰ ਦੀ ਰਿਖੀ ਕਾਲੋਨੀ ਦਾ ਤੇ 58 ਸਾਲਾ ਵਿਅਕਤੀ ਬਲਾਕ ਫ਼ਿਰੋਜ਼ਸ਼ਾਹ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ- ਘਰਾਚੋਂ ਦੇ ਸਰਪੰਚ ਦੀ ਮੁਅੱਤਲੀ ’ਤੇ ਰੋਕ, ਬੀ. ਡੀ. ਪੀ. ਓ. ਤੇ ਪੰਚਾਇਤ ਸਕੱਤਰ ਖਿਲਾਫ਼ ਹੋਵੇਗੀ ਕਾਰਵਾਈ 

ਸਿਵਲ ਸਰਜਨ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 109 ਹੋਰ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਤੇ 77 ਮਰੀਜ਼ ਠੀਕ ਹੋਏ ਹਨ। ਜ਼ਿਲ੍ਹੇ ’ਚ ਇਸ ਸਮੇਂ 605 ਕੋਰੋਨਾ ਪੀੜਤ ਮਰੀਜ਼ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਤਕ ਜ਼ਿਲ੍ਹੇ ’ਚ 6233 ਮਰੀਜ਼ ਪਾਜ਼ੇਟਿਵ ਆਏ ਸਨ, ਜਿਨ੍ਹਾਂ ’ਚੋਂ 5442 ਠੀਕ ਹੋ ਚੁੱਕੇ ਹਨ।

 


Manoj

Content Editor

Related News