ਕੋਰੋਨਾ ਪ੍ਰਤੀ ਗਲਤ ਅਫਵਾਹਾਂ ਫੈਲਾਉਣ ਵਾਲੇ ਅਨਸਰਾਂ ਖ਼ਿਲਾਫ਼ ਹੋਵੇਗੀ ਕਾਰਵਾਈ

09/04/2020 3:28:55 PM

ਬੁਢਲਾਡਾ (ਬਾਂਸਲ): ਅੱਜ ਪੂਰਾ ਦੇਸ਼ ਕੋਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ ਅਤੇ ਕੁੱਝ ਮਾੜੀ ਸੋਚ ਵਾਲੇ ਲੋਕ ਅਜਿਹੇ ਮੁਸ਼ਕਲ ਭਰੇ ਦੌਰ 'ਚ ਵੀ ਗਲ਼ਤ ਅਤੇ ਤਰਕਹੀਣ ਅਫਵਾਹਾਂ ਫੈਲਾ ਰਹੇ ਹਨ। ਅਜਿਹਾ ਕਰਨ ਵਾਲੇ ਕਿਸੇ ਵੀ ਅਨਸਰਾਂ ਨੂੰ ਬਖ਼ਸਿਆ ਨਹੀਂ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਦਰ ਥਾਣਾ ਦੀ ਐੱਸ.ਐੱਚ.ਓ. ਪਰਵਿੰਦਰ ਕੌਰ ਧਾਲੀਵਾਲ ਨੇ ਗੱਲਬਾਤ ਕਰਦਿਆਂ ਕੀਤਾ।

ਇਹ ਵੀ ਪੜ੍ਹੋ:  ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਆਇਆ ਨਵਾਂ ਮੋੜ, ਮੁੱਖ ਦੋਸ਼ੀ ਬਣਿਆ ਸਰਕਾਰੀ ਗਵਾਹ

ਉਨ੍ਹਾਂ ਕਿਹਾ ਕਿ ਲੋਕ ਸਿਹਤ ਵਿਭਾਗ ਦੇ ਵਲੋਂ ਕੋਵਿਡ ਤੋਂ ਬਚਾਅ ਲਈ ਦੱਸੀਆਂ ਜਾਂਦੀਆਂ ਸਾਰੀਆਂ ਹੀ ਸਾਵਧਾਨੀਆਂ ਦਾ ਖ਼ਿਆਲ ਜ਼ਰੂਰ ਰੱਖਣ। ਉਨ੍ਹਾਂ ਕਿਹਾ ਕਿ ਲੋਕ ਵਾਰ-ਵਾਰ ਹੱਥ ਧੋਣ ਦੀ ਵਿਧੀ ਨੂੰ ਪੱਕਾ ਨਿਯਮ ਬਣਾਉਣ, ਮਾਸਕ ਪਾ ਕੇ ਰੱਖਣ ਦੀ ਆਦਤ ਨੂੰ ਸਿਰਫ਼ ਚਲਾਨ ਤੋਂ ਬਚਣ ਤੱਕ ਹੀ ਸੀਮਿਤ ਨਾ ਰੱਖਣ, ਸਗੋਂ ਇਸਦੀ ਜ਼ਰੂਰਤ ਨੂੰ ਸਮਝਦੇ ਹੋਏ ਪਹਿਨ ਕੇ ਰੱਖਣ। ਉਨ੍ਹਾਂ ਕਿਹਾ ਕਿ ਸੋਸ਼ਲ ਦੂਰੀ ਅਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਲੋਕ ਸੋਸ਼ਲ ਮੀਡੀਆ ਤੇ ਆਉਣ ਵਾਲੀ ਹਰ ਗੱਲ ਤੇ ਅੱਖਾਂ ਮੀਚ ਕੇ ਵਿਸ਼ਵਾਸ ਨਾ ਕਰਨ ਸਗੋਂ ਤੱਥਾਂ ਦੀ ਪੜਤਾਲ ਜ਼ਰੂਰ ਕਰਨ।


Shyna

Content Editor

Related News