ਕੋਰੋਨਾ ਮਹਾਮਾਰੀ ਨਾਲੋਂ ਕਿਤੇ ਵੱਧ ਮਾੜੀ ਹੈ ਮੋਦੀ ਮਹਾਮਾਰੀ: ਸਿਹਤ ਮੰਤਰੀ ਪੰਜਾਬ

09/22/2020 4:39:10 PM

ਤਪਾ ਮੰਡੀ (ਸ਼ਾਮ,ਗਰਗ): ਖੇਤੀ ਵਿਰੁੱਧ ਆਰਡੀਨੈੱਸ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਆਪਣੇ ਪੈਰਾਂ ਹੇਠ ਨੂੰ ਆਪਣੀ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆਈ। ਇਸ ਦੇ ਚੱਲਦਿਆਂ ਉਨ੍ਹਾਂ ਵਲੋਂ ਕੁਝ ਦਿਨ ਪਹਿਲਾਂ ਹੀ ਨਾ ਬਿੱਲਾਂ ਦੀ ਹਮਾਇਤ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਯੂ-ਟਰਨ ਲੈਣਾ ਪਿਆ ਕਿਉਂਕਿ ਲੋਕਾਂ ਦਾ ਰੋਹ ਉਨ੍ਹਾਂ ਦੇ ਖਿਲਾਫ਼ ਅਜਿਹਾ ਭੜਕਿਆ ਜੇ ਕਿਸਾਨਾਂ ਵਲੋਂ ਪਿੰਡ ਬਾਦਲ ਵਿਖੇ ਜਾ ਕੇ ਪੱਕੇ ਡੇਰੇ ਲਾ ਦਿੱਤੇ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਅਤੇ ਪੰਜਾਬ ਦੇ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਵਲੋਂ ਅਗਰਵਾਲ ਧਰਮਸ਼ਾਲਾ ਤਪਾ 'ਚ ਅਸ਼ਵਨੀ ਕੁਮਾਰ ਭੂਤ ਸਾਬਕਾ ਪ੍ਰਧਾਨ ਨਗਰ ਕੌਸ਼ਲ ਤਪਾ ਦੀ ਹਾਜ਼ਰੀ 'ਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਤਾਂ ਲੋਕਾਂ ਨੂੰ ਬਚਾ ਲਿਆ ਗਿਆ ਸੀ ਪਰ ਇਸ ਮੋਦੀ ਮਹਾਮਾਰੀ ਤੋਂ ਹੁਣ ਬਚਣਾ ਮੁਸ਼ਕਲ ਜਾਪ ਰਿਹਾ ਹੈ ਕਿਉਂਕਿ ਪੰਜਾਬ ਦੇ ਮੰਡੀਕਰਨ ਬੋਰਡ ਨੂੰ ਸਰਕਾਰ ਵੱਲੋਂ ਆਉਣ ਵਾਲੀ ਪੰਜ ਹਜ਼ਾਰ ਕਰੋੜ ਰੁਪਏ ਦੀ ਵਿੱਤੀ ਮਦਦ ਵੀ ਇਸ ਨਾਲ ਬੰਦ ਹੋ ਜਾਵੇਗੀ, ਜਿਸ ਨਾਲ ਸੂਬੇ ਦੇ ਕਿਸਾਨਾਂ ਤੋਂ ਇਲਾਵਾ ਆੜ੍ਹਤੀਆਂ ਮਜ਼ਦੂਰ ਅਤੇ ਮੰਡੀ ਕਰਨ ਬੋਰਡ ਦੇ ਹਜ਼ਾਰਾਂ ਮੁਲਾਜ਼ਮ ਵਿਹਲੇ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਬੀਬੀ ਬਾਦਲ ਵਲੋਂ ਬੀਤੇ ਦਿਨ ਕੀਤੀ ਗਈ ਇਕ ਇੰਟਰਵਿਊ 'ਚ ਦੁਬਾਰਾ ਫਿਰ ਸਾਫ਼-ਸਾਫ਼ ਆਖਿਆ ਗਿਆ ਹੈ ਕਿ ਉਹ ਇਸ ਖੇਤੀ ਆਰਡੀਨੈੱਸ ਦੇ ਵਿਰੁੱਧ ਨਹੀਂ ਹਨ ਪਰ ਕਿਸਾਨ ਇਸ ਦੇ ਵਿਰੁੱਧ ਹਨ। ਇਸ ਲਈ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਹੈ।

ਉਨ੍ਹਾਂ ਪੰਜਾਬ ਵਾਸੀਆਂ ਨੂੰ ਦੱਸਿਆ ਕਿ ਇਹ ਇਕ ਅਜਿਹੀ ਨੀਤੀ ਘੜੀ ਗਈ ਹੈ ਜਿਸ ਨਾਲ ਪੰਜਾਬ ਅਤੇ ਹਰਿਆਣਾ ਦੋਵੇਂ ਬਰਬਾਦ ਹੋਣ ਦੀ ਕਗਾਰ ਤੇ ਪੁੱਜ ਜਾਣਗੇ ਕਿਉਂਕਿ ਜਿਸ ਤਰ੍ਹਾਂ ਬਿਹਾਰ 'ਚ ਮੱਕੀ ਤੋਂ ਇਲਾਵਾ ਹੋਰ ਫਸਲਾਂ ਰੁਲ ਰਹੀਆਂ ਹਨ ਉਸੇ ਤਰ੍ਹਾਂ ਹੀ ਇੱਥੇ ਹੋ ਜਾਵੇਗਾ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੱਤ ਸਮਝਣ ਕਿ ਇਸ ਨਾਲ ਸਿਰਫ ਕਿਸਾਨ ਹੀ ਪ੍ਰਭਾਵਿਤ ਹੋਵੇਗਾ ਕਿਉਂਕਿ ਕਿਸਾਨ ਦੀ ਕਮਾਈ ਨਾਲ ਬਾਜ਼ਾਰ 'ਚ ਕਰੋੜਾਂ ਰੁਪਏ ਦਾ ਨਿਵੇਸ਼ ਹੁੰਦਾ ਹ,ੈ ਜਿਸ ਨਾਲ ਸਾਰੇ ਸਰਕਲ ਚੱਲਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਇੱਕ ਮੰਚ ਤੇ ਆ ਕੇ ਲੜਨ ਜਿਸ ਨਾਲ ਇਸ ਬਿਲ ਨੂੰ ਵਾਪਸ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਦੇ ਨਾਲ ਹੈ ਉਹ ਕਿਸੇ ਵੀ ਕੀਮਤ ਤੇ ਮੋਦੀ ਸਰਕਾਰ ਨੂੰ ਲੋਕਾਂ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦੇਵੇਗੀ। ਇਸ ਮੌਕੇ ਅਸ਼ਵਨੀ ਕੁਮਾਰ ਭੂਤ ਸਾਬਕਾ ਪ੍ਰਧਾਨ ਨਗਰ ਕੌਸ਼ਲ,ਐਸ.ਐਮ.ਓ ਤਪਾ ਜਸਵੀਰ ਔਲਖ,ਡੀ.ਐੱਸ.ਪੀ ਤਪਾ ਰਵਿੰਦਰ ਰੰਧਾਵਾ,ਥਾਣਾ ਮੁੱਖੀ ਮੈਡਮ ਕਿਰਨਜੀਤ ਕੌਰ,ਟਰੱਕ ਯੂਨੀਅਨ ਦੇ ਪ੍ਰਧਾਨ ਅਸੋਕ ਕੁਮਾਰ ਭੂਤ ਆਦਿ ਵੱਡੀ ਗਿਣਤੀ 'ਚ ਕਾਂਗਰਸੀ ਹਾਜ਼ਰ ਸਨ।


Shyna

Content Editor

Related News