‘ਮੁੰਡਾ ਸੱਤ ਪੱਤਣਾ ਦਾ ਤਾਰੂ, ਨਸ਼ਿਆਂ ’ਚ ਡੁੱਬ ਮਰਿਆ’, ਲੋਕ ਦੱਸ ਰਹੇ ਨੇ ਖਾਨਾਪੂਰਤੀ

05/10/2021 3:29:59 PM

ਬਾਘਾ ਪੁਰਾਣਾ (ਚਟਾਨੀ) - ਦਿਨੋਂ-ਦਿਨ ਕੋਰੋਨਾ ਦੇ ਵਧਦੇ ਜਾ ਰਹੇ ਕਹਿਰ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਇਸ ਭਿਆਨਕ ਮਹਾਮਾਰੀ ਖ਼ਿਲਾਫ਼ ਦੋ ਹੱਥ ਕਰਨ ਦੇ ਨਾਲ ਪੰਜਾਬ ਵਾਸੀਆਂ ਨੂੰ ਨਸ਼ਿਆਂ ਖ਼ਿਲਾਫ਼ ਵੀ ਬਰਾਬਰ ਦੀ ਜੰਗ ਲੜਨੀ ਪੈ ਰਹੀ ਹੈ। ਸਿਹਤ ਵਿਭਾਗ ਦੇ ਮਾਹਿਰ ਅਧਿਆਪਕਾਂ ਅਨੁਸਾਰ ਨਸ਼ੇ ਨਾਲ ਸਰੀਰ ਅੰਦਰਲੀਆਂ ਛੋਟੀਆਂ ਮੋਟੀਆਂ ਬੀਮਾਰੀਆਂ ਨਾਲ ਲੜਨ ਦੀ ਤਾਕਤ ਘਟ ਜਾਂਦੀ ਹੈ ਤਾਂ ਫਿਰ ਕੋਰੋਨਾ ਨਾਲ ਨਜਿੱਠਣਾ ਤਾਂ ਅਸਲੋਂ ਅਸੰਭਵ ਹੋ ਜਾਣਾ ਹੈ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਸਤਲੁਜ ’ਚ ਡੁੱਬਣ ਕਾਰਨ ਹੋਈ ‘ਮੌਤ’, ਘਰ ’ਚ ਪਿਆ ਚੀਕ ਚਿਹਾੜ

ਪੰਜਾਬ ਅੰਦਰਲੇ ਨਸ਼ਿਆਂ ਵਾਲੇ ਘਾਤਕ ਰੁਝਾਨ ਨੂੰ ਠੱਲ ਪਾਉਣ ਲਈ ਭਾਵੇਂ ਕੈਪਟਨ ਸਰਕਾਰ ਨੇ ਸੂਬੇ ਦੀ ਪੁਲਸ ਦੇ ਹੰਥ ਪੂਰੀ ਤਰ੍ਹਾਂ ਖੋਲ੍ਹੇ ਹੋਏ ਹਨ। ਸਮਾਜ ਸੇਵੀ ਅਤੇ ਹੋਰਨਾਂ ਐੱਨ. ਜੀ. ਓਜ਼ ਨੂੰ ਵੀ ਇਸ ਮੁਹਿੰਮ ’ਚ ਆਪਣੀ ਸ਼ਮੂਲੀਅਤ ਸਰਗਰਮੀ ਨਾਲ ਵਧਾਉਣ ਦੀ ਅਰਜੋਈ ਵੀ ਕੀਤੀ ਹੋਈ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਨਸ਼ੇ ਵਾਲਾ ਵਰਤਾਰਾ ਬੇਰੋਕ ਜ਼ਾਰੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਸਰਕਾਰ ਤੇ ਪੁਲਸ ਪ੍ਰਸ਼ਾਸਨ ਨਸ਼ੇ ਵਾਲੇ ਇਸ ਰੁਝਾਨ ਨੂੰ ਰੋਕਣ ਲਈ ਗੰਭੀਰ ਨਹੀਂ ਹੈ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ

ਮਾਪਿਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜਦ ਵੀ ਨਸ਼ੇ ਦੇ ਵਧੇਰੇ ਸੇਵਨ ਕਾਰਣ ਵੱਖ-ਵੱਖ ਥਾਈਂ ਨੌਜਵਾਨ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਤਾਂ ਫਿਰ ਪੁਲਸ ਪ੍ਰਸ਼ਾਸਨ ਹਰਕਤ ਵਿੱਚ ਆ ਜਾਂਦਾ ਹੈ। ਸਮਾਂ ਲੰਘਦਿਆਂ ਸਮੱਗਲਰ ਆਪਣੇ ਉਸੇ ਰਾਹ ਉਪਰ ਬੇਖੋਫ਼ ਹੋ ਕੇ ਦੌੜਦੇ ਹਨ, ਜੋ ਪੁਲਸ ਅਤੇ ਸਮੱਗਲਰਾਂ ਦੇ ਗਠਜੋੜ ਦੀ ਸਪੱਸ਼ਟ ਗਵਾਹੀ ਕਹੀ ਜਾ ਸਕਦੀ ਹੈ। ਸਮਾਜ ਪ੍ਰਤੀ ਚਿੰਤਕ ਲੋਕਾਂ ਨੇ ਪੁਲਸ ਉਪਰ ਇਤਰਾਜ ਪ੍ਰਗਟਾਉਂਦਿਆਂ ਕਿਹਾ ਕਿ ਪੁਲਸ ਜਦ ਵੀ ਪਬਲਿਕ ਮੀਟਿੰਗਾਂ ਕਰਦੀ ਹੈ ਤਾਂ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਗੈਰ ਸਮਾਜੀ ਲੋਕਾਂ ਬਾਰੇ ਸੂਚਿਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਸੂਚਨਾ ਦੇਣ ਵਾਲੇ ਲੋਕਾਂ ਦੇ ਨਾਮ ਗੁਪਤ ਰੱਖਣ ਦਾ ਵਾਅਦਾ ਤਾਂ ਕੀਤਾ ਜਾਂਦਾ ਹੈ ਪਰ ਵਾਅਦੇ ਉਪਰ ਖਰਾ ਨਹੀਂ ਉਤਰਿਆ ਜਾਂਦਾ।

ਪੜ੍ਹੋ ਇਹ ਵੀ ਖਬਰ ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ 'ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ (ਤਸਵੀਰਾਂ)


rajwinder kaur

Content Editor

Related News