ਭਵਾਨੀਗੜ੍ਹ ’ਚ ਕੋਰੋਨਾ ਬਲਾਸਟ, 15 ਕੇਸ ਆਏ ਸਾਹਮਣੇ

08/10/2020 1:31:07 AM

ਭਵਾਨੀਗੜ੍ਹ, (ਵਿਕਾਸ, ਸੰਜੀਵ)- ਬਲਾਕ ’ਚ ਐਤਵਾਰ ਨੂੰ ਕੋਰੋਨਾ ਬਲਾਸਟ ਹੋਇਆ | ਅੱਜ ਸਿਹਤ ਵਿਭਾਗ ਨੇ ਕੋਰੋਨਾ ਦੇ 15 ਨਵੇਂ ਕੇਸ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ | ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਵੀਨ ਕੁਮਾਰ ਗਰਗ ਸਰਕਾਰੀ ਹਸਪਤਾਲ ਭਵਾਨੀਗੜ੍ਹ ਨੇ ਦੱਸਿਆ ਕਿ ਸ਼ਾਮ ਨੂੰ ਪ੍ਰਾਪਤ ਹੋਈ ਵਿਭਾਗ ਦੀ ਰਿਪੋਰਟ ਅਨੁਸਾਰ ਚਾਰ ਬੱਚਿਆਂ ਸਮੇਤ 15 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ | ਇੰਨ੍ਹਾਂ ’ਚ 11 ਮਰੀਜ਼ ਉਹ ਹਨ ਜੋ ਪਹਿਲਾਂ ਪਾਜ਼ੇਟਿਵ ਆਏ ਕੋਰੋਨਾ ਮਰੀਜ਼ਾਂ ਦੇ ਸੰਪਰਕ ’ਚ ਆਏ ਸਨ | ਅਧਿਕਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਸਾਰੇ ਮਰੀਜ਼ਾਂ ਨੂੰ ਜ਼ਿਲੇ ਦੇ ਵੱਖ-ਵੱਖ ‘ਕੋਵਿਡ-19’ ਕੇਅਰ ਸੈਂਟਰਾਂ ’ਚ ਭਰਤੀ ਕਰਵਾਇਆ ਗਿਆ ਹੈ |

Bharat Thapa

This news is Content Editor Bharat Thapa