ਸੰਗਰੂਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, 4 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

01/10/2021 6:37:15 PM

ਸੰਗਰੂਰ (ਬੇਦੀ/ਰਿਖੀ ): ਕੋਰੋਨਾ ਨੂੰ ਲੈ ਕੇ ਜ਼ਿਲ੍ਹਾ ਸੰਗਰੂਰ ਤੇ ਅੱਜ ਲਗਾਤਾਰ ਦੂਸਰਾ ਦਿਨ ਵੀ ਭਾਰੂ ਰਿਹਾ  ਅੱਜ ਕੋਰੋਨਾ ਦੇ 4 ਪਾਜ਼ੇਟਿਵ ਕੇਸ ਆਉਣ ਨਾਲ ਕੋਰੋਨਾ ਦੀ ਚਾਲ ਤੇਜ਼ ਹੀ ਚੱਲ ਰਹੀ ਹੈ। ਸਿਹਤ ਵਿਭਾਗ ਵਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਅੱਜ 1 ਵਿਅਕਤੀ ਕੋਰੋਨਾ ਜੰਗ ਜਿੱਤ ਚੁੱਕੇ ਹਨ। ਜ਼ਿਲ੍ਹੇ ’ਚ ਬੀਤੇ ਦਿਨ ਕਰੀਬ 1000 ਵਿਅਕਤੀਆਂ ਦੇ ਕੋਵਿਡ ਟੈਸਟ ਲਈ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ’ਚੋਂ ਬਲਾਕ ਮਾਲੇਰਕੋਟਲਾ ’ਚ 1ਕੇਸ, ਸੰਗਰੂਰ 2 ਅਤੇ ਭਵਾਨੀਗੜ੍ਹ ਵਿੱਚ 1  ਕੇਸ ਸਾਹਮਣੇ ਆਏ ਹਨ। ਇਸ ਗਿਣਤੀ ਨਾਲ ਜ਼ਿਲ੍ਹੇ ’ਚ 4392 ਕੇਸ ਹੋ ਗਏ ਹਨ। ਬਾਕੀ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੀਆਂ ਰਿਪੋਰਟਾਂ ਨੈਗਟਿਵ ਆਈਆਂ ਹਨ। ਹੁਣ ਤੱਕ ਜ਼ਿਲ੍ਹੇ ’ਚ 189990 ਲੋਕਾਂ ਦੇ ਟੈਸਟ ਹੋ ਚੁੱਕੇ ਜਿਨ੍ਹਾਂ ’ਚਂੋ 185598 ਲੋਕ ਨੈਗੇਟਿਵ ਆਏ ਹਨ ਅਤੇ ਹੁਣ ਤੱਕ ਜਿਨ੍ਹਾਂ ’ਚੋਂ 4166 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹਨ ਅਤੇ ਜ਼ਿਲ੍ਹੇ ’ਚ ਅਜੇ ਵੀ 26 ਕੇਸ ਐਕਟਿਵ ਚੱਲ ਰਹੇ ਹਨ। ਜ਼ਿਲ੍ਹੇ ਹੁਣ ਤੱਕ 200 ਲੋਕ  ਜਿੰਦਗੀ ਦੀ ਜੰਗ ਹਾਰ ਚੁੱਕੇ ਹਨ।
 

ਇਹ ਵੀ ਪੜ੍ਹੋ:  ਗੁਰਦਾਸਪੁਰ ’ਚ 19 ਸਾਲਾਂ ਨੌਜਵਾਨ ਨੇ ਆਪਣੇ ਖੇਤਾਂ ਵਿਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 4392
ਐਕਟਿਵ ਕੇਸ 26
ਠੀਕ ਹੋਏ 4166
ਮੌਤਾਂ 200

ਇਹ ਵੀ ਪੜ੍ਹੋ: ਕੈਪਟਨ ਵਲੋਂ ਸਿੰਘੂ ਬਾਰਡਰ ’ਤੇ ਹੋਈ ਕਿਸਾਨਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ


Shyna

Content Editor

Related News