ਜੇਲ ਦੀਆਂ 17 ਹਵਾਲਾਤੀ ਔਰਤਾਂ ਦੀ ''ਕੋਰੋਨਾ'' ਰਿਪੋਰਟ ਆਈ ਨੈਗੇਟਿਵ

05/05/2020 8:37:18 PM

ਲੁਧਿਆਣਾ (ਸਿਆਲ) : ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਤਾਜਪੁਰ ਰੋਡ, ਮਹਿਲਾ ਜੇਲ ਦੀਆਂ 17 ਦੇ ਲਗਭਗ ਹਵਾਲਾਤੀ ਔਰਤਾਂ ਨੂੰ ਸਰਕਾਰੀ ਸਕੂਲ, ਸਕੈਟਰ-39 'ਚ ਕੁਆਰੰਟਾਈਨ ਕੀਤਾ ਗਿਆ ਹੈ। ਉਕਤ ਕੁਆਰੰਟਾਈਨ ਕੀਤੀਆਂ ਔਰਤਾਂ ਦੀ 'ਕੋਰੋਨਾ' ਰਿਪੋਰਟ ਨੈਗੇਟਿਵ ਆਈ ਹੈ। ਯਾਦ ਰਹੇ ਕਿ ਥਾਣਾ ਅਮਰਗੜ੍ਹ, ਜ਼ਿਲ੍ਹਾ ਸੰਗਰੂਰ 'ਚ ਹਵਾਲਾਤੀ ਔਰਤ ਭਜਨ ਕੌਰ 28 ਅ੍ਰਪੈਲ ਨੂੰ ਮਹਿਲਾ ਜੇਲ 'ਚ ਆਈ ਸੀ, ਜਿਸ ਤੋਂ ਬਾਅਦ ਉਕਤ ਹਵਾਲਾਤੀ ਔਰਤ ਨੂੰ 14 ਦਿਨ ਲਈ ਕੁਆਰੰਟਾਈਨ ਕਰ ਦਿੱਤਾ ਗਿਆ ਸੀ।

ਉਥੇ 17 ਦੇ ਲਗਭਗ ਪਹਿਲਾਂ ਵੀ ਹਵਾਲਾਤੀ ਔਰਤਾਂ ਕੁਆਰੰਟਾਈਨ ਸਨ। 30 ਅਪ੍ਰੈਲ ਨੂੰ ਹਵਾਲਾਤੀ ਮਹਿਲਾ ਭਜਨ ਕੌਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਜੇਲ ਤੋਂ 17 ਹਵਾਲਾਤੀ ਔਰਤਾਂ ਇਕ ਸਹਾਇਕ ਸੁਪਰਡੈਂਟ ਟੈਸਟ ਲਈ ਭੇਜਿਆ ਗਿਆ। ਉੱਥੋਂ 17 ਕੈਦੀ ਔਰਤਾਂ ਨੂੰ ਜੇਲ ਕੁਅਰੰਟਾਈਨ ਕਰਵਾਉਣ ਦੀ ਬਜਾਏ ਸਰਕਾਰੀ ਸਕੂਲ 39-ਸੈਕਟਰ ਭੇਜਿਆ ਗਿਆ ਜਿਨ੍ਹਾਂ ਦੀ ਅੱਜ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ। ਜੇਕਰ ਜੇਲ ਅਧਿਕਾਰੀ ਅਤੇ ਮੈਟ੍ਰਰਨਾਂ ਦੀ ਅੱਜ ਜਾਂਚ ਲਈ ਮੁੜ ਸਿਵਲ ਹਸਪਤਾਲ ਭੇਜਿਆ ਗਿਆ। ਇਹ ਜਾਣਕਾਰੀ ਜੇਲ ਸੁਪਰਡੈਂਟ ਦਮਨਜੀਤ ਕੌਰ ਵਾਲੀਆ ਨੇ ਦਿੱਤੀ।

ਇਹ ਵੀ ਪੜ੍ਹੋ ► Breaking : ਸੰਗਰੂਰ 'ਚ 'ਕੋਰੋਨਾ' ਦਾ ਕਹਿਰ ਜਾਰੀ, 22 ਨਵੇਂ ਮਾਮਲੇ ਆਏ ਸਾਹਮਣੇ 

ਬ੍ਰੋਸਟਲ ਜੇਲ ਹਵਾਲਾਤੀ ਕੋਰੋਨਾ ਪਾਜ਼ੇਟਿਵ ਆਉਣ 'ਤੇ ਮਚੀ ਹਫੜਾ-ਦਫੜੀ
ਲੁਧਿਆਣਾ (ਸਿਆਲ) : ਤਾਜਪੁਰ ਰੋਡ ਸਥਿਤ ਕੁਆਰੰਟਾਈਨ ਕੀਤੇ ਬ੍ਰੋਸਟਲ ਜੇਲ ਦੇ ਇਕ ਹਵਾਲਾਤੀ ਮੁਕੁਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਅਫਰਾ-ਤਫੜੀ ਮਚ ਗਈ। ਜਿਸ ਕਾਰਨ ਉਕਤ ਹਵਾਲਾਤੀ ਨੂੰ ਜੇਲ ਛੱਡਣ, ਤਲਾਸ਼ੀ ਲੈਣ ਅਤੇ ਕੁਆਰੰਟਾਈਨ ਬੈਰਕ 'ਚ ਰਹਿਣ ਵਾਲੇ ਸਾਥੀ ਕੈਦੀਆਂ ਨੂੰ ਸਿਵਲ ਹਸਪਤਾਲ 'ਚ ਟੈਸਟ ਕਰਵਾਉਣ ਤੋਂ ਬਾਅਦ ਕੁਆਰੰਟਾਈਨ ਹੋਣਾ ਪਵੇਗਾ। ਵਰਣਨਯੋਗ ਹੈ ਕਿ ਹਵਾਲਾਤੀ ਮੁਕੁਲ 'ਤੇ ਕੇਸ ਦਰਜ ਹੋਣ 'ਤੇ ਥਾਣਾ ਜਮਾਲਪੁਰ ਪੁਲਸ 1 ਮਈ ਨੂੰ ਜੇਲ ਛੱਡ ਕੇ ਗਈ ਸੀ। ਜੇਲ ਦੇ ਮੈਡੀਕਲ ਅਧਿਕਾਰੀ ਮੁਤਾਬਕ ਉਕਤ ਹਵਾਲਾਤੀ ਦਾ ਮੈਡੀਕਲ ਚੈੱਕਅਪ ਕਰਨ 'ਤੇ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਪਾਏ ਗਏ ਪਰ ਉਸ ਦੀ ਸਿਵਲ ਹਸਪਤਾਲ ਦੀ ਜਾਂਚ ਰਿਪੋਰਟ 'ਚ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ, ਜਿਸ ਕਾਰਨ ਉਕਤ ਹਵਾਲਾਤੀ ਨੂੰ ਖ਼ਬਰ ਲਿਖੇ ਜਾਣ ਤੱਕ ਕੁਆਰੰਟਾਈਨ ਕੀਤੇ ਕੈਦੀਆਂ ਤੋਂ ਵੱਖ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ ► ਤਰਨਤਾਰਨ 'ਚ ਵੱਡਾ 'ਕੋਰੋਨਾ' ਬਲਾਸਟ, 47 ਪਾਜ਼ੇਟਿਵ ਮਾਮਲੇ ਆਏ ਸਾਹਮਣੇ 

 


Anuradha

Content Editor

Related News